ਟਰੇਨਾਂ ਬੰਦ ਹੋਣ ਕਾਰਣ ਫਸੇ ਰੇਲਵੇ ਕਰਮਚਾਰੀ,ਘਰ ਵਾਪਸੀ ਲਈ ਚੱਲੇਗੀ ਸਪੈਸ਼ਲ ਟਰੇਨ

03/22/2020 7:07:15 PM

ਫਿਰੋਜ਼ਪੁਰ (ਆਨੰਦ)– ਰੇਲਵੇ ਵਿਭਾਗ ਵੱਲੋਂ 22 ਮਾਰਚ ਨੂੰ ਬੰਦ ਹੋਣ ਕਾਰਣ ਹਜ਼ਾਰਾਂ ਟਰੇਨਾਂ ਨੂੰ ਬੰਦ ਰੱਖਿਆ ਗਿਆ ਪਰ ਜਿਥੇ ਐਤਵਾਰ ਨੂੰ ਟਰੇਨਾਂ ਫਿਰੋਜ਼ਪੁਰ ਪਹੁੰਚੀਆਂ, ਜਿਨ੍ਹਾਂ ’ਚ ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ ਜੋ ਸ਼ਨੀਵਾਰ ਦੀ ਰਾਤ ਅਜਮੇਰ ਤੋਂ ਚੱਲੀ ਅਤੇ ਉਹ ਸਵੇਰੇ ਫਿਰੋਜ਼ਪੁਰ ਪਹੁੰਚੀ, ਉਥੇ ਹੀ ਧਨਬਾਦ ਤੋਂ ਫਿਰੋਜ਼ਪੁਰ ਆਉਣ ਵਾਲੀ ਧਨਬਾਦ ਐਕਸਪ੍ਰੈੱਸ 13307, ਜੰਮੂਤਵੀ-ਬਠਿੰਡਾ 19224, ਮੁੰਬਈ-ਫਿਰੋਜ਼ਪੁਰ ਪੰਜਾਬ ਮੇਲ 12137 ਸਵੇਰੇ ਫਿਰੋਜ਼ਪੁਰ ਪਹੁੰਚੀਆਂ ਪਰ ਇਨ੍ਹਾਂ ਟਰੇਨਾਂ ’ਚ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਸੀ।
ਇਨ੍ਹਾਂ ਟਰੇਨਾਂ ਤੋਂ ਇਲਾਵਾ ਰੇਲਵੇ ਸਟੇਸ਼ਨਾਂ, ਪੈਸੰਜਰਾਂ, ਬੁਕਿੰਗ ਦਫਤਰਾਂ, ਪਾਰਸਲ ਘਰਾਂ ਸਮੇਤ ਜ਼ਿਆਦਾਤਰ ਬੀਜ਼ੀ ਰਹਿਣ ਵਾਲੇ ਰੇਲਵੇ ਸਟੇਸ਼ਨਾਂ ’ਚ ਪੂਰੀ ਤਰ੍ਹਾਂ ਨਾਲ ਸੰਨਾਟਾ ਪਸਰਿਆ ਰਿਹਾ। ਹਾਲਾਂਕਿ ਰੇਲਵੇ ਕਰਮਚਾਰੀਆਂ ਨੂੰ ਵੀ ਆਪਣੇ ਘਰਾਂ ਤੋਂ ਕੰਮ ਕਰਨ ਲਈ ਹੁਕਮ ਦਿੱਤੇ ਗਏ, ਨਾਲ ਹੀ ਵੱਡੀ ਗਿਣਤੀ ’ਚ ਰੇਲਵੇ ਕਰਮਚਾਰੀ ਟਰੇਨਾਂ ਰੱਦ ਹੋਣ ਕਾਰਣ ਕਈ ਕਿਲੋਮੀਟਰ ਦੂਰ ਦੂਜੇ ਸ਼ਹਿਰਾਂ ’ਚ ਫਸ ਗਏ ਹਨ। ਇਹ ਕਰਮਚਾਰੀ ਡਿਊਟੀ ਦੌਰਾਨ ਜੰਮੂਤਵੀ, ਕਟੜਾ, ਊਧਮਪੁਰ ਸਮੇਤ ਹੋਰ ਸ਼ਹਿਰਾਂ ’ਚ ਪਹੁੰਚੇ ਸਨ।
ਜਾਣਕਾਰੀ ਦਿੰਦੇ ਹੋਏ ਕੁਝ ਕਰਮਚਾਰੀਆਂ ਨੇ ਦੱਸਿਆ ਕਿ ਉਹ ਟਰੇਨ ਲੈ ਕੇ ਜੰਮੂਤਵੀ ਆਏ ਸੀ ਅਤੇ ਜਦੋਂ ਟਰੇਨ ਇਥੇ ਪਹੁੰਚੀ ਤਾਂ ਟਰੇਨਾਂ ਨੂੰ ਰੱਦ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ, ਜਿਸ ਕਾਰਣ ਉਨ੍ਹਾਂ ਨੂੰ ਰੇਲਵੇ ਦੇ ਰੈਸਟ ਹਾਊਸ ’ਚ ਰਹਿਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਟਰੇਨ ਨਾ ਚੱਲਣ ਦੀ ਸਥਿਤੀ ’ਚ ਉਹ ਖੁਦ ਹੀ ਉਥੇ ਫਸ ਗਏ ਹਨ। ਹਾਲਾਂਕਿ ਰੇਲਵੇ ਵੱਲੋਂ ਉਨ੍ਹਾਂ ਦੀ ਘਰ ਵਾਪਸੀ ਦੇ ਲਈ ਸਪੈਸ਼ਲ ਟਰੇਨ ਚਲਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ।


Gurdeep Singh

Content Editor

Related News