ਰੇਲਵੇ ''ਚ ਨੌਕਰੀ ਦਿਵਾਉੁਣ ਦਾ ਝਾਂਸਾ ਦੇ ਕੇ 2 ਲੱਖ ਰੁਪਏ ਠੱਗੇ
Tuesday, Mar 13, 2018 - 02:32 AM (IST)

ਧੂਰੀ, (ਸੰਜੀਵ ਜੈਨ)- ਰੇਲਵੇ 'ਚ ਨੌਕਰੀ ਦਿਵਾਉੁਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਤੋਂ 2 ਲੱਖ ਰੁਪਏ ਠੱਗਣ ਦੇ ਦੋਸ਼ 'ਚ ਥਾਣਾ ਸਿਟੀ ਧੂਰੀ ਵਿਖੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤਕਰਤਾ ਵਰਿੰਦਰ ਸਿੰਘ ਵਾਸੀ ਧੂਰੀ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਰਾਮਗੜ੍ਹ ਸਰਦਾਰਾ (ਪਾਇਲ) ਨੇੜਲੇ ਪਿੰਡ ਧੂਰਾ ਵਿਖੇ ਦਵਾਈ ਆਦਿ ਦੇਣ ਦਾ ਕੰਮ ਕਰਦਾ ਸੀ, ਜਿਸ ਕਰਕੇ ਇਨ੍ਹਾਂ ਦਾ ਉਸ ਕੋਲ ਆਉਣਾ-ਜਾਣਾ ਰਹਿੰਦਾ ਸੀ। ਉਨ੍ਹਾਂ ਮੁਤਾਬਕ ਗੁਰਜੰਟ ਸਿੰਘ ਨੇ ਉਨ੍ਹਾਂ ਦੇ ਪੁੱਤਰ ਵਰਿੰਦਰ ਸਿੰਘ ਨੂੰ ਰੇਲਵੇ ਵਿਭਾਗ ਵਿਚ ਨੌਕਰੀ ਲਵਾਉੁਣ ਦਾ ਵਾਅਦਾ ਕੀਤਾ ਸੀ ਅਤੇ ਇਸ ਸਬੰਧੀ ਉਸ ਨੇ 3 ਲੱਖ ਰੁਪਏ ਵੀ ਲੈਣੇ ਤੈਅ ਕੀਤੇ ਸਨ।
ਉਨ੍ਹਾਂ ਵੱਲੋਂ ਮੁਲਜ਼ਮ ਨੂੰ 2 ਲੱਖ ਰੁਪਏ ਅਦਾ ਕਰਨ ਤੋਂ ਬਾਅਦ ਗੁਰਜੰਟ ਸਿੰਘ ਨੇ ਇਨ੍ਹਾਂ ਨੂੰ ਇਕ ਜਾਅਲੀ ਜੁਆਇਨਿੰਗ ਲੈਟਰ ਵੀ ਲਿਆ ਕੇ ਦਿੱਤਾ ਅਤੇ ਮਿਥੀ ਤਾਰੀਖ 'ਤੇ ਖੁਦ ਨਾਲ ਜਾ ਕੇ ਨੌਕਰੀ ਜੁਆਇਨ ਕਰਵਾਉੁਣ ਦੀ ਗੱਲ ਕਹੀ ਸੀ। ਬਾਕੀ ਇਕ ਲੱਖ ਰੁਪਏ ਜੁਆਇਨਿੰਗ ਵੇਲੇ ਦੇਣ ਦੀ ਗੱਲ ਹੋਈ ਸੀ ਪਰ ਮਿਥੀ ਤਾਰੀਖ ਨੂੰ ਮੁਲਜ਼ਮ ਨੇ ਆਪਣਾ ਮੋਬਾਇਲ ਬੰਦ ਕਰ ਲਿਆ ਅਤੇ ਕੁਝ ਦਿਨ ਬਾਅਦ ਜਦੋਂ ਮੁਲਜ਼ਮ ਨਾਲ ਦੁਬਾਰਾ ਸੰਪਰਕ ਕੀਤਾ ਗਿਆ ਤਾਂ ਉਹ ਨਵਾਂ ਜੁਆਇਨਿੰਗ ਲੈਟਰ ਲਿਆ ਕੇ ਦੇਣ ਦੀ ਗੱਲ ਕਹਿ ਕੇ ਬਹਾਨੇਬਾਜ਼ੀ ਕਰਨ ਲੱਗ ਪਿਆ। ਮੁਲਜ਼ਮ ਵੱਲੋਂ ਪੀੜਤ ਨੂੰ ਨਾ ਤਾਂ ਨੌਕਰੀ 'ਤੇ ਹੀ ਲਵਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਪੀੜਤ ਵੱਲੋਂ ਗੁਰਜੰਟ ਸਿੰਘ ਖਿਲਾਫ ਉਨ੍ਹਾਂ ਨਾਲ 2 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਉੁਂਦੇ ਹੋਏ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।