ਖੁਸ਼ਖਬਰੀ ਰੇਲਵੇ ਵਿਭਾਗ ਨੇ ਸ਼ੁਰੂ ਕੀਤੀਆਂ 5 ਨਵੀਆਂ ਰੇਲ ਗੱਡੀਆਂ

Sunday, Oct 29, 2017 - 02:12 PM (IST)

ਫਿਰੋਜ਼ਪੁਰ (ਬਿਊਰੋ) - 1 ਨਵੰਬਰ ਤੋਂ ਰੇਲ ਗੱਡੀਆਂ ਦਾ ਸਮਾਂ ਬਦਲਣ ਜਾ ਰਿਹਾ ਹੈ। ਫਿਰੋਜ਼ਪੁਰ ਡਵੀਜ਼ਨ ਰੇਲਵੇ ਦੀਆਂ ਰੇਲ ਗੱਡੀਆਂ ਦਾ ਸਮਾਂ ਬਦਲ ਗਿਆ ਹੈ। 5 ਮਿੰਟ ਤੋਂ ਲੈ ਕੇ 2 ਘੰਟੇ ਤੱਕ ਰੇਲ ਗੱਡੀਆਂ ਦੇ ਆਉਣ-ਜਾਣ 'ਚ ਫਰਕ ਪਿਆ ਹੈ। ਰੇਲਵੇ ਨੇ ਫਿਰੋਜ਼ਪੁਰ ਡਵੀਜ਼ਨ 'ਚ ਦੋ ਹਮਸਫਰ ਐਕਸਪ੍ਰੈੱਸ, ਦੋਅੰਤੋਦਿਆ ਐਕਪ੍ਰੈੱਸ ਤੇ ਇਕ ਹਫਤਾਵਾਰੀ ਐਕਸਪ੍ਰੈੱਸ ਰੇਲ ਗੱਡੀ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਹੈ। ਰੇਲਵੇ ਨੇ ਪੰਜਾਬ, ਜੰਮੂ ਕਸ਼ਮੀਰ ਤੋਂ ਹੋ ਕੇ ਦੇਸ਼ ਦੇ ਦੂਜੇ ਹਿੱਸਿਆਂ 'ਚ ਤੇਜ਼ ਗਤੀ ਨਾਲ ਚਲਾਉਣ ਲਈ ਹਮਸਫਰ ਤੇ ਅੰਤੋਦਿਆ ਦੇ ਰੂਪ 'ਚ ਰੇਲ ਗੱਡੀਆਂ ਦਾ ਤੋਹਫਾ ਦਿੱਤਾ ਹੈ। ਰੇਲਵੇ ਨੇ ਨਵੀਆਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਹਫਤੇ 'ਚ ਇਕ ਹੀ ਦਿਨ ਚਲਾਉਣ ਦਾ ਫੈਸਲਾ ਲਿਆ ਹੈ ਪਰ ਜੇ ਇਨ੍ਹਾਂ ਰੇਲ ਗੱਡੀਆਂ ਪ੍ਰਤੀ ਯਾਤਰੀਆਂ ਦਾ ਰੁਝਾਨ ਵਧੇਗਾ ਤਾਂ ਇਨ੍ਹਾਂ ਨੂੰ ਆਉਣ ਵਾਲੇਬਸਮੇਂ 'ਚ ਰੈਗੂਲਰ ਵੀ ਕੀਤਾ ਜਾਵੇਗਾ। 
ਇਸ ਸਬੰਧੀ ਫਿਰੋਜ਼ਪੁਰ ਡਵੀਜ਼ਨ ਰੇਲਵੇ ਦੇ ਡੀ. ਆਰ. ਐੱਮ ਵਿਵੇਕ ਕੁਮਾਰ ਤੇ ਡੀ. ਸੀ. ਐੱਮ ਰਜਨੀਸ਼ ਸ੍ਰੀਵਾਸਤਵ ਦਾ ਕਹਿਣ ਹੈ ਕਿ ਕਿ ਨਵਾਂ ਟਾਈਮ ਟੇਬਲ ਇਕ ਨਵੰਬਰ ਤੋਂ ਲਾਗੂ ਹੋਵੇਗਾ। 
ਹਫਤਾਵਾਰੀ ਹਮਸਫਰ ਰੇਲ ਗੱਡੀਆਂ 
- 22318 ਜੰਮੂਤਵੀ-ਸ਼ਿਆਲਦੇਹ ਹਮਸਫਰ ਬੁੱਧਵਾਰ ਨੂੰ ਜੰਮੂਤਵੀ ਤੋਂ 7.25ਵਜੇ ਨਿਕਲੇਗੀ ਜੋ ਦੂਜੇ ਦਿਨ 17.45ਵਜੇ ਸ਼ਿਆਲਦਹ ਪਹੁੰਚੇਗੀ। 
- 22317 ਸ਼ਿਆਲਦੇਹ-ਜੰਮੂਤਵੀ ਹਮਸਫਰ ਐਕਸਪ੍ਰੈੱਸ ਸੋਮਵਾਰ ਨੂੰ ਸ਼ਿਆਲਦੇਹ ਤੋਂ 15.20 ਤੇ ਚੱਲੇਗਾ ਜੋ ਕਿ ਅਗਲੇ ਦਿਨ 23.30 'ਤੇ ਜੰਮੂਤਵੀ ਪਹੁੰਚੇਗੀ। 
- ਜੰਮੂਤਵੀ-ਤਿਰੂਪਤੀ ਹਮਸਫਰ ਐਕਸਪ੍ਰੈੱਸ ਸ਼ੁੱਕਰਵਾਰ ਜੰਮੂਤਵੀ ਤੋਂ ਚੱਲੇਗੀ ਜੋ ਤੀਸਰੇ ਦਿਨ ਤਿਰੂਪਤੀ 11.25 'ਤੇ ਪਹੁੰਚੇਗੀ। 
- 22705 ਤਿਰੂਪਤੀ-ਜੰਮੂਤਵੀ ਹਮਸਫਰ ਮੰਗਲਵਾਰ ਨੂੰ ਤਿਰੂਪਤੀ ਤੋਂ 9.30 'ਤੇ ਚੱਲੇਗੀ ਤੇ ਤਿੰਨ ਦਿਨ ਬਾਅਦ 17.15 'ਤੇ ਜੰਮੂਤਵੀ ਪਹੁੰਚੇਗੀ। 
ਜਲੰਧਰ ਨੂੰ ਮਿਲੀ ਹਫਤਾਵਾਰੀ ਅੰਤੋਦਿਆ ਰੇਲ ਗੱਡੀਆਂ 
- 22551 ਦਰਭੰਗਾ-ਜਲੰਧਰ ਸਿਟੀ ਅੰਤੋਦਿਆ ਐਕਸਪ੍ਰੈੱਸ ਦਰਭੰਗਾ ਤੋਂ ਸ਼ਨੀਵਾਰ ਨੂੰ 3.25 'ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ 22.50 'ਤੇ ਜਲੰਧਰ ਪਹੁੰਚੇਗੀ। 
- 22552 ਜਲੰਧਰ ਸਿਟੀ-ਦਰਭੰਗਾ ਅੰਤੋਦਿਆ ਐਕਸਪ੍ਰੈੱਸ ਐਤਵਾਰ ਜਲੰਧਰ ਸਿਟੀ ਤੋਂ 10.00 'ਤੇ ਚੱਲੇਗੀ ਅਤੇ ਅਗਲੇ ਦਿਨ 10.35 ਦਰਭੰਗਾ ਪਹੁੰਚੇਗੀ। 
- 22895 ਬਿਲਾਸਪੁਰ-ਫਿਰੋਜ਼ਪੁਰ ਅੰਤੋਦਿਆ ਐਕਸਪ੍ਰੈੱਸ ਬਿਲਾਸਪੁਰ ਤੋਂ ਐਤਵਾਰ 10.00ਵਜੇ ਚੱਲੇਗੀ ਤੇ ਅਗਲੇ ਦਿਨ 4.35 'ਤੇ ਫਿਰੋਜ਼ਪੁਰ ਪਹੁੰਚੇਗੀ। 
- 22896 ਫਿਰੋਜ਼ਪੁਰ-ਬਿਲਾਸਪੁਰ ਅੰਤੋਦਿਆ ਐਕਸਪ੍ਰੈੱਸ ਸੋਮਵਾਰ ਫਿਰੋਜ਼ਪੁਰ 23.40 'ਤੇ ਚੱਲੇਗੀ ਜੋ ਅਗਲੇ ਦਿਨ 3.20  'ਤੇ ਬਿਲਾਸਪੁਰ ਪਹੁੰਚੇਗੀ। 
ਕਟੜਾ-ਗਾਜ਼ੀਪੁਰ 'ਚ ਹਫਤਾਵਾਰੀ ਐਕਸਪ੍ਰੈੱਸ 
- 14612 ਸ੍ਰੀ ਵੈਸ਼ਨੋ ਦੇਵੀ ਕਟੜਾ-ਗਾਜ਼ੀਪੁਰ ਐਕਸਪ੍ਰੈੱਸ ਵੀਰਵਾਰ ਨੂੰ ਕਟੜਾ ਤੋਂ 7.15 'ਤੇ ਚੱਲੇਗੀ ਤੇ ਅਗਲੇ ਦਿਨ 5.40 'ਤੇ ਗਾਜ਼ੀਪੁਰ ਚੱਲੇਗੀ। 
- 14611 ਗਾਜ਼ੀਪੁਰ-ਸ੍ਰੀ ਵੈਸ਼ਨੋ ਦੇਵੀ ਕਟੜਾ ਐਕਸਪ੍ਰੈੱਸ ਸ਼ੁੱਕਰਵਾਰ ਨੂੰ ਗਾਜ਼ੀਪੁਰ 8.30 'ਤੇ ਰਵਾਨਾ ਹੋਵੇਗੀ। ਅਗਲੇ ਦਿਨ 12.35 ਕਟੜਾ ਪਹੁੰਚੇਗੀ।


Related News