ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ''ਤੇ ਰੇਲਵੇ ਵਿਭਾਗ ਦੀ ਸਖ਼ਤ ਕਾਰਵਾਈ, ਵਸੂਲਿਆ 67,000 ਰੁਪਏ ਜੁਰਮਾਨਾ
Sunday, Jul 14, 2024 - 09:19 PM (IST)
ਜੈਤੋ (ਪਰਾਸ਼ਰ)- ਹੈੱਡ ਕੁਆਰਟਰ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਤਹਿਤ ਫਿਰੋਜ਼ਪੁਰ ਡਵੀਜ਼ਨਲ ਰੇਲਵੇ ਮੈਨੇਜਰ ਸੀਨੀਅਰ ਡਵੀਜ਼ਨਲ ਕਾਮਰਸ ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਐਤਵਾਰ ਨੂੰ ਰੇਲ ਗੱਡੀ ਨੰ. 12478 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਜਾਮਨਗਰ ਸੁਪਰਫਾਸਟ ਐਕਸਪ੍ਰੈਸ) ਅਤੇ ਟਰੇਨ ਨੰਬਰ-14673 (ਜੈਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈਸ) ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ।
ਇਸ ਟਿਕਟ ਚੈਕਿੰਗ ਮੁਹਿੰਮ ਵਿਚ ਉਨ੍ਹਾਂ ਦੇ ਨਾਲ ਕਮਰਸ਼ੀਅਲ ਇੰਸਪੈਕਟਰ ਜਲੰਧਰ ਨਿਤੇਸ਼ ਦੇ ਨਾਲ 5 ਟਿਕਟ ਚੈਕਿੰਗ ਸਟਾਫ਼ ਅਤੇ 4 ਆਰ.ਪੀ.ਐੱਫ. ਜਵਾਨ ਮੌਜੂਦ ਸਨ।
ਇਸ ਦੌਰਾਨ ਬਿਨਾਂ ਟਿਕਟ ਅਤੇ ਬੇਨਿਯਮੀ ਨਾਲ ਸਫ਼ਰ ਕਰਨ ਵਾਲੇ 109 ਯਾਤਰੀਆਂ ਤੋਂ ਕਰੀਬ 67 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਸੀਨੀਅਰ ਡਵੀਜ਼ਨਲ ਕਾਮਰਸ ਪਰਮਦੀਪ ਸਿੰਘ ਸੈਣੀ ਨੇ ਇਨ੍ਹਾਂ ਰੇਲਗੱਡੀਆਂ ਵਿਚ ਖਾਣ-ਪੀਣ, ਸਾਫ਼-ਸਫ਼ਾਈ ਅਤੇ ਹੋਰ ਯਾਤਰੀਆਂ ਦੀਆਂ ਸਹੂਲਤਾਂ ਦਾ ਵੀ ਨਿਰੀਖਣ ਕੀਤਾ।
ਇਹ ਵੀ ਪੜ੍ਹੋ- ਸੂਹੇ ਜੋੜੇ 'ਚ ਸਜੀ ਬੈਠੀ ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਇਕੋ ਪਲ 'ਚ ਉੱਜੜ ਗਏ 2 ਪਰਿਵਾਰ
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਵੈਧ ਟਿਕਟਾਂ ਨਾਲ ਯਾਤਰਾ ਕਰਨ ਅਤੇ ਆਪਣੇ ਨਾਲ ਸਹੀ ਪਛਾਣ ਪੱਤਰ ਲੈ ਕੇ ਜਾਣ। ਜੇਕਰ ਯਾਤਰੀ 'ਯੂ.ਟੀ.ਐੱਸ. ਆਨ ਮੋਬਾਈਲ' ਐਪ ਰਾਹੀਂ ਟਿਕਟ ਬੁੱਕ ਕਰਦੇ ਹਨ ਤਾਂ ਉਨ੍ਹਾਂ ਨੂੰ ਕਤਾਰਾਂ 'ਚ ਨਹੀਂ ਖੜ੍ਹਨਾ ਪਵੇਗਾ, ਜਿਸ ਨਾਲ ਸਮੇਂ ਦੇ ਨਾਲ-ਨਾਲ ਪੈਸੇ ਦੀ ਵੀ ਬਚਤ ਹੋਵੇਗੀ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e