ਰੇਲਵੇ ਬੋਰਡ ਨੇ ਟਿਕਟ ਚੈਕਿੰਗ ਦੌਰਾਨ 148 ਯਾਤਰੀਆਂ ਤੋਂ ਵਸੂਲਿਆ 90,000 ਰੁਪਏ ਜੁਰਮਾਨਾ
Tuesday, Jul 16, 2024 - 11:55 PM (IST)
ਜੈਤੋ (ਰਘੁਨੰਦਨ ਪਰਾਸ਼ਰ) - ਹੈੱਡਕੁਆਰਟਰ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਤਹਿਤ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਟੇਸ਼ਨ ਡਾਇਰੈਕਟਰ ਲੁਧਿਆਣਾ ਦਿਵਾਕਰ ਵਾਰਸ਼ਨੀ ਦੀ ਅਗਵਾਈ ਹੇਠ 15 ਜੁਲਾਈ ਨੂੰ ਟਰੇਨ ਨੰ: 15708 (ਅੰਮ੍ਰਿਤਸਰ-ਕਟਿਹਾਰ ਆਮਰਪਾਲੀ ਐਕਸਪ੍ਰੈੱਸ), ਰੇਲ ਗੱਡੀ ਨੰਬਰ 12317 (ਕੋਲਕਾਤਾ-ਅੰਮ੍ਰਿਤਸਰ ਅਕਾਲ ਤਖ਼ਤ ਐਕਸਪ੍ਰੈਸ) ਅਤੇ ਰੇਲ ਗੱਡੀ ਨੰਬਰ-12920 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਡਾ. ਅੰਬੇਡਕਰ ਨਗਰ ਮਾਲਵਾ ਸੁਪਰਫਾਸਟ ਐਕਸਪ੍ਰੈਸ) ਵਿੱਚ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ- ਫੈਲ ਗਿਆ ਨਵਾਂ ਵਾਇਰਸ, ਹੋ ਗਈ 8 ਲੋਕਾਂ ਦੀ ਮੌਤ, ਘਰੋਂ ਨਿਕਲਣ ਤੋਂ ਪਹਿਲਾਂ ਰੱਖੋ ਧਿਆਨ
ਇਸ ਟਿਕਟ ਚੈਕਿੰਗ ਅਭਿਆਨ ਵਿੱਚ ਉਨ੍ਹਾਂ ਦੇ ਨਾਲ ਚੀਫ਼ ਟਿਕਟ ਇੰਸਪੈਕਟਰ ਲੁਧਿਆਣਾ ਅਮਿਤ ਰਾਣਾ ਸਮੇਤ 3 ਹੋਰ ਟਿਕਟ ਚੈਕਿੰਗ ਸਟਾਫ਼ ਵੀ ਮੌਜੂਦ ਸਨ। ਟਿਕਟਾਂ ਦੀ ਚੈਕਿੰਗ ਦੌਰਾਨ ਕੁਝ ਅਣਅਧਿਕਾਰਤ ਵਿਅਕਤੀ ਰਾਖਵੇਂ ਕੋਚਾਂ ਵਿੱਚ ਸਫ਼ਰ ਕਰਦੇ ਪਾਏ ਗਏ। ਬਿਨਾਂ ਟਿਕਟ ਅਤੇ ਬੇਨਿਯਮੀ ਨਾਲ ਸਫ਼ਰ ਕਰਨ ਵਾਲੇ 148 ਯਾਤਰੀਆਂ ਤੋਂ ਕਰੀਬ 90 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ।
ਇਹ ਵੀ ਪੜ੍ਹੋ- ਸਹੁਰਾ ਪਰਿਵਾਰ ਤੋਂ ਤੰਗ ਲੜਕੀ ਨੇ ਖੁਦ ਨੂੰ ਅੱਗ ਲਾ ਕੀਤੀ ਖੁਦਕੁਸ਼ੀ
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਬਿਨਾਂ ਟਿਕਟ ਯਾਤਰਾ ਕਰਨਾ ਕਾਨੂੰਨੀ ਜੁਰਮ ਹੈ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਵੈਧ ਟਿਕਟਾਂ ਨਾਲ ਹੀ ਸਫ਼ਰ ਕਰਨ। ਉਨ੍ਹਾਂ ਕਿਹਾ ਕਿ ਅਜਿਹੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਫ਼ਿਰੋਜ਼ਪੁਰ ਡਵੀਜ਼ਨ ਦੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿੱਚ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ “ਯੂ.ਟੀ.ਐੱਸ. ਆਨ ਮੋਬਾਈਲ” ਐਪ ਰਾਹੀਂ ਟਿਕਟਾਂ ਬੁੱਕ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਕਤਾਰਾਂ ਵਿੱਚ ਨਹੀਂ ਖੜ੍ਹਨਾ ਪਵੇਗਾ, ਜਿਸ ਨਾਲ ਸਮੇਂ ਦੇ ਨਾਲ-ਨਾਲ ਪੈਸੇ ਦੀ ਵੀ ਬੱਚਤ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e