ਛਾਪੇਮਾਰੀ ਦੌਰਾਨ ਸਵਾ ਕੁਇੰਟਲ ਨਕਲੀ ਮਿਠਾਈ ਬਰਾਮਦ

Monday, Feb 24, 2020 - 03:25 PM (IST)

ਛਾਪੇਮਾਰੀ ਦੌਰਾਨ ਸਵਾ ਕੁਇੰਟਲ ਨਕਲੀ ਮਿਠਾਈ ਬਰਾਮਦ

ਤਰਨਤਾਰਨ (ਰਮਨ) : ਜ਼ਿਲਾ ਤਰਨ ਤਾਰਨ ਦੇ ਪਿੰਡ ਜੀਓਬਾਲਾ ਦੇ ਨਿਵਾਸੀਆਂ ਵੱਲੋਂ ਅੱਜ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਇਕ ਵੈਨ 'ਚ ਨਕਲੀ ਅਤੇ ਘਟੀਆ ਕਿਸਮ ਦੀਆਂ ਮਿਠਾਈਆਂ ਵੇਚੀਆਂ ਜਾ ਰਹੀਆਂ ਸਨ। ਛਾਪੇਮਾਰੀ ਦੌਰਾਨ ਉਸ ਵੈਨ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧ 'ਚ ਪੁਲਸ ਵੱਲੋਂ ਵੈਨ ਚਾਲਕ ਨੂੰ ਕਰੀਬ ਸਵਾ ਕੁਇੰਟਲ ਮਿਠਾਈਆਂ ਨਾਲ ਹਿਰਾਸਤ 'ਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਉੱਧਰ ਸਿਹਤ ਵਭਾਗ ਦੇ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਇਸ ਵੈਨ 'ਚ ਮੌਜੂਦ ਚਾਰ ਕਿਸਮ ਦੀਆਂ ਮਿਠਾਈਆਂ ਦੇ ਨਮੂਨੇ ਸੀਲ ਕਰ ਲੈਬਾਰਟਰੀ 'ਚ ਜਾਂਚ ਲਈ ਭੇਜ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵੈਨ ਵਿੱਚ ਕਰੀਬ ਸਵਾ ਕੁਇੰਟਲ ਮਿਠਾਈ ਮੌਜੂਦ ਸੀ ।


author

Anuradha

Content Editor

Related News