ਜ਼ਿਲਾ ਪ੍ਰਸ਼ਾਸਨ ਨੇ ਰੇਤੇ ਦੀਆਂ ਖੱਡਾਂ ''ਤੇ ਕੀਤੀ ਛਾਪੇਮਾਰੀ

Wednesday, Feb 07, 2018 - 04:37 PM (IST)

ਜ਼ਿਲਾ ਪ੍ਰਸ਼ਾਸਨ ਨੇ ਰੇਤੇ ਦੀਆਂ ਖੱਡਾਂ ''ਤੇ ਕੀਤੀ ਛਾਪੇਮਾਰੀ


ਸਾਦਿਕ (ਪਰਮਜੀਤ) - ਸਾਦਿਕ ਇਲਾਕੇ ਵਿਚ ਚਲਦੀ ਮਾਈਨਿੰਗ ਨੂੰ ਲੈ ਕੇ ਅਕਾਲੀ ਆਗੂਆਂ ਵੱਲੋਂ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂਆਂ ਦੀ ਸ਼ੈਅ 'ਤੇ ਮਾਈਨਿੰਗ ਦਾ ਗੈਰਕਾਨੂੰਨੀ ਢੰਗ ਚੱਲ ਰਿਹਾ ਹੈ। ਪੰਜਾਬ ਸਰਕਾਰ ਇਸ ਵੱਲ ਖਾਸ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਅਤੇ ਹਲਕਾ ਫ਼ਰੀਦਕੋਟ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਸਖਤ ਕਦਮ ਉਠਾਉਣ ਦਾ ਫੈਸਲਾ ਲਿਆ ਹੈ। ਉਨਾਂ੍ਹ ਨੇ ਦੱਸਿਆ ਕਿ ਉਨਾਂ ਆਪਣੇ ਸਾਥੀਆਂ ਸਮੇਤ ਜ਼ਿਲਾ ਪ੍ਰਸ਼ਾਸ਼ਨ ਨੂੰ ਲਿਖਤੀ ਜਾਣਕਾਰੀ ਦਿੱਤੀ ਸੀ ਕਿ ਹਾਕਮ ਧਿਰ ਨਾਲ ਸਬੰਧਿਤ ਸਿਆਸੀ ਆਗੂਆਂ ਅਤੇ ਮਾਈਨਿੰਗ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਠੇਕੇਦਾਰਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਰੇਤਾ ਕੱਢਣ ਅਤੇ ਵੇਚਣ ਦਾ ਧੰਦਾ ਜ਼ੋਰਾਂ 'ਤੇ ਕਰ ਰਹੇ ਹਨ।ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਏ. ਡੀ. ਸੀ ਫਰੀਦਕੋਟ ਨੇ ਆਪਣੇ ਸਾਥੀਆਂ ਸਮੇਤ ਪਿੰਡ ਢਿੱਲਵਾਂ ਖੁਰਦ ਦੇ ਡੋਡ ਪਿੰਡ ਨੇੜੇ ਚਲਦੇ ਰੇਤੇ ਦੀਆਂ ਖੱਡਾਂ 'ਤੇ ਛਾਪੇਮਾਰੀ ਕੀਤੀ। ਰੇਤ ਮਾਫ਼ੀਆ ਨੂੰ ਇਸ ਛਾਪੇ ਦੀ ਅਗਾਊਂ ਸੂਚਨਾ ਮਿਲਣ 'ਤੇ ਉਹ ਆਪਣੀਆਂ ਫੋਕਲੈਨ ਮਸ਼ੀਨਾਂ, ਪਾਣੀ 'ਚੋਂ ਰੇਤਾ ਕੱਢਣ ਵਾਲੀ ਕਿਸ਼ਤੀ ਅਤੇ ਹੋਰ ਸਾਜੋ ਸਮਾਨ ਪਾਸੇ ਕਰ ਦਿੱਤਾ। ਛਾਪੇਮਾਰੀ ਦੌਰਾਨ ਪ੍ਰਸ਼ਾਸਨ ਦੇ ਹੱਥ ਕੁਝ ਨਹੀਂ ਲੱਗਾ। ਜ਼ਿਕਰਯੋਗ ਹੈ ਕਿ ਸਾਦਿਕ ਇਲਾਕੇ ਵਿਚ ਠੇਕੇਦਾਰ ਵਲੋਂ ਵੱਡੀਆਂ ਕਰੇਨਾਂ ਅਤੇ ਜੇ. ਸੀ. ਬੀ. ਮਸ਼ੀਨਾਂ ਦੀ ਸਹਾਇਤਾ ਨਾਲ ਰੇਤਾ ਕੱਢੀ ਜਾ ਰਹੀ ਹੈ, ਜੋ ਵਰਜਿਤ ਹੈ ਅਤੇ ਮਾਈਨਿੰਗ ਮਹਿਕਮਾ ਇਸ ਦੀ ਇਜਾਜ਼ਤ ਨਹੀਂ ਦਿੰਦਾ। 

ਕੀ ਕਹਿੰਦੇ ਹਨ ਹਨ ਹਲਕਾ ਇੰਚਾਰਜ
ਇਸ ਮਾਮਲੇ ਸਬੰਧੀ ਬੰਟੀ ਰੋਮਾਣਾ ਨੇ ਕਿਹਾ ਕਿ ਪਿੰਡ ਢਿਲਵਾਂ ਖ਼ੁਰਦ ਵਿਖੇ ਸਬੰਧਿਤ ਠੇਕੇਦਾਰ ਵਲੋਂ ਗ਼ੈਰਕਾਨੂੰਨੀ ਤਰੀਕੇ ਨਾਲ ਵਿਭਾਗ ਦੀ ਮਿਲੀਭੁਗਤ ਨਾਲ ਮਾਈਨਿੰਗ ਕਰਦੇ ਹੋਏ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਾ ਰਿਹਾ ਹੈ। ਅਗਰ ਪ੍ਰਸ਼ਾਸਨ ਚਾਹੁੰਦਾ ਤਾਂ ਖੱਡੇ ਦੇ ਸਾਹਮਣੇ ਖੜ੍ਹੀਆਂ ਮਸ਼ੀਨਾਂ ਜ਼ਬਤ ਕਰ ਸਕਦਾ ਸੀ। ਉਨਾਂ ਮੰਗ ਕੀਤੀ ਕਿ ਕੁਝ ਵੀ ਸਮੇਂ ਵਿਚ ਕਰੋੜਾਂ ਰੁਪਏ ਦੀ ਹੋਈ ਹੇਰ ਫੇਰ ਦੀ ਪੜਤਾਲ ਕਰਕੇ ਕਥਿਤ ਦੋਸ਼ੀਆਂ ਖਿਲਾਫ ਜਦ ਤੱਕ ਪਰਚੇ ਦਰਜ ਨਾ ਹੋਣ 'ਤੇ ਸੰਘਰਸ਼ ਕੀਤਾ ਜਾਵੇਗਾ।


Related News