ਪੰਜਾਬ ਪੁਲਸ ਨੇ ਝਬਾਲ ''ਚ ਗੈਂਗਸਟਰਾਂ ਦੇ ਟਿਕਾਣਿਆ ''ਤੇ ਕੀਤੀ ਛਾਪੇਮਾਰੀ
Sunday, Jan 28, 2018 - 06:01 PM (IST)

ਝਬਾਲ (ਨਰਿੰਦਰ) - ਖਤਰਨਾਕ ਗੈਂਗਸਟਰ ਵਿੱਕੀ ਗੌਡਰ ਦੇ ਐਨਕਾਊਟਰ ਤੋਂ ਬਾਅਦ ਪੰਜਾਬ ਪੁਲਸ ਨੇ ਗੈਂਗਸਟਰਾਂ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਦੇ ਤਹਿਤ ਬੀਤੀ ਰਾਤ ਝਬਾਲ 'ਚ ਗੈਂਗਸਟਰਾਂ ਦੇ ਟਿਕਾਣਿਆ 'ਤੇ ਪੁਲਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਨੌਜਵਨਾਂ ਦਾ ਸਬੰਧ ਇਨਕਾਊਟਰ 'ਚ ਮਾਰੇ ਗੈਂਗਸਟਰਾਂ ਨਾਲ ਦੱਸਿਆ ਜਾ ਰਿਹਾ ਹੈ।ਫੜੇ ਗਏ ਨੌਜਵਾਨਾਂ ਕੋਲੋ ਪੰਜਾਬ ਪੁਲਸ ਅੱਜ ਸਵੇਰ ਤੋ ਹੀ ਥਾਣੈ ਝਬਾਲ ਦਾ ਦਰਵਾਜ਼ਾ ਬੰਦ ਕਰਕੇ ਪੁੱਛਗਿੱਛ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਥਾਣੇ ਦੇ ਅੰਦਰ ਨਹੀ ਜਾਣ ਦਿੱਤਾ।ਇਥੋ ਤੱਕ ਕਿ ਮੀਡੀਆਂ ਵਾਲਿਆਂ ਨੂੰ ਵੀ ਥਾਣੇ ਅੰਦਰ ਜਾਣ ਤੋਂ ਰੋਕ ਦਿੱਤਾ ਹੈ।ਇਸ ਸਬੰਧੀ ਜਦੋ ਪੁਲਸ ਅਧਿਕਾਰੀਆ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਫੜੇ ਗਏ ਨੌਜਵਾਨਾਂ ਕੋਲੋ ਸਪੈਸ਼ਲ ਪੁਲਸ ਟੀਮ ਪੁੱਛਗਿੱਛ ਕਰ ਰਹੀ ਹੈ।