ਵੱਡੀ ਖ਼ਬਰ: ਜਲੰਧਰ ''ਚ ਪੈ ਗਈ RAID!
Thursday, Aug 13, 2026 - 08:34 PM (IST)
ਜਲੰਧਰ (ਸੁਨੀਲ): ਆਬਕਾਰੀ ਵਿਭਾਗ ਦੀ ਇਕ ਟੀਮ ਨੇ ਜਲੰਧਰ ਦੇ ਥਾਣਾ 4 ਦੇ ਅਧਿਕਾਰ ਖੇਤਰ ਅਧੀਨ ਆਉਂਦੇ ਮਖ਼ਦੂਮਪੁਰਾ ਵਿਚ ਇਕ ਘਰ 'ਤੇ ਛਾਪਾ ਮਾਰਿਆ। ਇਹ ਕਾਰਵਾਈ ਐਕਸਾਈਜ਼ ਇੰਸਪੈਕਟਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ।
ਹਾਲਾਂਕਿ, ਛਾਪੇਮਾਰੀ ਦੌਰਾਨ ਕੋਈ ਸ਼ਰਾਬ ਬਰਾਮਦ ਨਹੀਂ ਹੋਈ। ਥਾਣੇ ਦੇ ਏ.ਐੱਸ.ਆਈ. ਹੀਰਾਲਾਲ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਸਿਮਰਨਜੀਤ ਸਿੰਘ ਦੀ ਟੀਮ ਨੇ ਇਲਾਕੇ ਵਿਚ ਗੈਰ-ਕਾਨੂੰਨੀ ਸ਼ਰਾਬ ਸਪਲਾਈ ਹੋਣ ਦੀ ਸੂਚਨਾ ਦੇ ਆਧਾਰ 'ਤੇ ਘਰ 'ਤੇ ਛਾਪਾ ਮਾਰਿਆ। ਆਬਕਾਰੀ ਵਿਭਾਗ ਦੀ ਟੀਮ ਨੇ ਪੁਲਸ ਨਾਲ ਮਿਲ ਕੇ ਮੋਨੂੰ ਘਈ ਦੇ ਘਰ ਛਾਪਾ ਮਾਰਿਆ ਅਤੇ ਘਰ ਅਤੇ ਗੋਦਾਮ ਦੀ ਤਲਾਸ਼ੀ ਲਈ, ਪਰ ਕੁਝ ਨਹੀਂ ਮਿਲਿਆ। ਮੋਨੂੰ ਘਈ ਇਕ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਛਾਪੇਮਾਰੀ ਦੌਰਾਨ ਘਰ ਵਿਚ ਉਸ ਦੇ ਮਾਤਾ ਜੀ ਤੇ ਹੋਰ ਮਹਿਲਾ ਮੌਜੂਦ ਸਨ।
