ਪੁਲਸ ਵੱਲੋਂ 2 ਘਰਾਂ ''ਚ ਮਾਰੇ ਛਾਪੇ ਦੌਰਾਨ 26 ਥੈਲੇ ਪਟਾਕੇ ਬਰਾਮਦ

Saturday, Oct 10, 2020 - 04:51 PM (IST)

ਪੁਲਸ ਵੱਲੋਂ 2 ਘਰਾਂ ''ਚ ਮਾਰੇ ਛਾਪੇ ਦੌਰਾਨ 26 ਥੈਲੇ ਪਟਾਕੇ ਬਰਾਮਦ

ਰਾਜਪੁਰਾ (ਮਸਤਾਨਾ) : ਥਾਣਾ ਸਿਟੀ ਦੀ ਪੁਲਸ ਵੱਲੋਂ ਮਿਲੀ ਇਕ ਸੂਚਨਾ ਦੇ ਆਧਾਰ ’ਤੇ ਰਾਜਪੁਰਾ ਵਿਖੇ 2 ਘਰਾਂ 'ਚ ਛਾਪਾ ਮਾਰ ਕੇ ਉਥੋਂ 26 ਥੈਲੇ ਪਟਾਕੇ ਬਰਾਮਦ ਕਰਕੇ ਇਕ ਜਨਾਨੀ ਸਣੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਮੁਖੀ ਬਲਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਸ਼ੋਰ ਗਿਰ ਬਸਤੀ ਰਾਜਪੁਰਾ ਵਾਸੀ ਇਕ ਜਨਾਨੀ ਰਾਜ ਕੁਮਾਰੀ ਅਤੇ ਇਕ ਵਿਅਕਤੀ ਰਿੰਕੂ, ਜੋ ਕਿ ਸੰਘਣੀ ਆਬਾਦੀ ਵਾਲੀ ਥਾ ’ਤੇ ਰਹਿੰਦੇ ਹਨ ਅਤੇ ਗੈਰ ਕਾਨੂੰਨੀ ਤੌਰ ’ਤੇ ਆਪਣੇ ਘਰਾਂ 'ਚ ਧਰਤੀ ਮਾਰ ਹੋਰ ਕਈ ਤਰ੍ਹਾਂ ਦੇ ਪਟਾਕੇ ਬਣਾਉਂਦੇ ਹਨ।

ਇਸੇ ਸੂਚਨਾ ਦੇ ਆਧਾਰ ’ਤੇ ਉਕਤ ਪੁਲਸ ਅਧਿਕਾਰੀ ਅਤੇ ਥਾਣੇਦਾਰ ਸੁਰਜੀਤ ਸਿੰਘ ਅਤੇ ਲਖਵਿੰਦਰ ਸਿੰਘ ਨੇ ਸਮੇਤ ਪੁਲਸ ਫੋਰਸ ਉਕਤ ਦੋਵਾਂ ਦੇ ਘਰਾਂ 'ਚ ਛਾਪਾ ਮਾਰ ਕੇ ਰਾਜ ਕੁਮਾਰੀ ਦੇ ਘਰੋਂ ਪਟਾਕੇ ਨਾਲ ਭਰੇ 16 ਥੈਲੇ ਅਤੇ ਰਿੰਕੂ ਦੇ ਘਰ 'ਚੋਂ 10 ਥੈਲੇ ਬਰਾਮਦ ਹੋਏ। ਪੁਲਸ ਨੇ ਉਕਤ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਦੋਵਾਂ ਖ਼ਿਲਾਫ਼ ਧਾਰਾ 285, 286 ਅਧੀਨ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News