ਲੁਧਿਆਣਾ ਦੇ ਹੋਟਲ ''ਚ ਚੱਲ ਰਿਹਾ ਸੀ ਗੈਰ-ਕਾਨੂੰਨੀ ਕੰਮ! ਪੁਲਸ ਦੇ ਛਾਪੇ ਨਾਲ ਪੈ ਗਈਆਂ ਭਾਜੜਾਂ

Wednesday, May 22, 2024 - 12:55 PM (IST)

ਲੁਧਿਆਣਾ ਦੇ ਹੋਟਲ ''ਚ ਚੱਲ ਰਿਹਾ ਸੀ ਗੈਰ-ਕਾਨੂੰਨੀ ਕੰਮ! ਪੁਲਸ ਦੇ ਛਾਪੇ ਨਾਲ ਪੈ ਗਈਆਂ ਭਾਜੜਾਂ

ਲੁਧਿਆਣਾ (ਰਾਜ): ਘੰਟਾਘਰ ਚੌਕ ਨੇੜੇ ਸਥਿਤ ਇਕ ਹੋਟਲ ਵਿਚੋਂ ਪੁਲਸ ਨੇ ਜੁਆਰੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਕੋਤਵਾਲੀ ਦੀ ਪੁਲਸ ਨੇ ਘੰਟਾਘਰ ਚੌਕ ਨੇੜੇ ਸਥਿਤ ਹੋਟਲ ਮੈਪਲ ਦੇ ਕਮਰਾ ਨੰਬਰ 306 ਵਿਚ ਛਾਪੇਮਾਰੀ ਕੀਤੀ, ਜਿੱਥੇ ਤਕਰੀਬਨ 8 ਲੋਕ ਜੁਆ ਖੇਡ ਰਹੇ ਸਨ। 

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ! ਬੱਸ ਦੇ ਉੱਡ ਗਏ ਪਰਖੱਚੇ, 2 ਸ਼ਰਧਾਲੂਆਂ ਦੀ ਮੌਤ

ਪੁਲਸ ਨੇ ਇਨ੍ਹਾਂ ਸਾਰਿਆਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਕੋਲੋਂ 1 ਲੱਖ 4 ਹਜ਼ਾਰ ਰੁਪਏ ਬਰਾਮਦ ਹੋਏ। ਫੜੇ ਗਏ ਮੁਲਜ਼ਮ ਕਰਮਦੀਪ ਸਿੰਘ, ਅਮਿਤ, ਰੋਹਿਤ, ਆਕਾਸ਼, ਸਾਗਰ, ਗੌਰਵ ਬੱਤਰਾ, ਦੀਪਕ ਅਤੇ ਸ਼ਾਮ ਲਾਲ ਹਨ। ਸਾਰੇ ਮੁਲਜ਼ਮਾਂ 'ਤੇ ਪੁਲਸ ਨੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News