ਮੋਬਾਇਲ ਵਿੰਗ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ 46 ਨਗ ਕਬਜ਼ੇ ''ਚ ਲਏ

Monday, Aug 21, 2023 - 02:55 PM (IST)

ਮੋਬਾਇਲ ਵਿੰਗ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ 46 ਨਗ ਕਬਜ਼ੇ ''ਚ ਲਏ

ਲੁਧਿਆਣਾ (ਸੇਠੀ) : ਰਾਜ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਸਥਾਨਕ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਛਾਪੇਮਾਰੀ ਕਰਕੇ 46 ਨਗ ਕਬਜ਼ੇ 'ਚ ਲਏ, ਜੋ ਬਿਨਾਂ ਬਿੱਲ ਅਤੇ ਪਰਚੀ ਦੇ ਪਾਏ ਗਏ। ਇਨ੍ਹਾਂ 'ਚ ਮੋਬਾਇਲ ਅਸੈੱਸਰੀਜ਼, ਰੈਡੀਮੈਡ ਗਾਰਮੈਂਟਸ, ਮਿਕਸ ਗੁੱਡਸ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ 4 ਨਗ ਬੀੜੀਆਂ ਦੇ ਹਨ, ਉੱਥੇ ਹੀ 15 ਨਗ ਹਾਪਾ ਐਕਸਪ੍ਰੈੱਸ ਅਤੇ ਬਾਕੀ ਹਨ।

ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਸਟੇਟ ਟੈਕਸ ਆਫ਼ਸਰ ਅਵਨੀਤ ਭੋਗਲ ਨੇ ਦੱਸਿਆ ਕਿ ਇਸ ਕਾਰਵਾਈ 'ਚ ਕੁੱਲ 46 ਨਗਾਂ ਨੂੰ ਜ਼ਬਤ ਕੀਤਾ ਗਿਆ ਹੈ। ਇਸ ਤੋਂ ਬਾਅਦ ਮਾਲ ਦੀ ਕੁਆਲਿਟੀ ਚੈੱਕ ਕਰਕੇ ਉਸ ਦੇ ਆਧਾਰ 'ਤੇ ਜੁਰਮਾਨਾ ਤੈਅ ਕੀਤਾ ਜਾਵੇਗਾ। ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਇਹ ਕਾਰਵਾਈ ਸੂਤਰਾਂ ਦੇ ਆਧਾਰ 'ਤੇ ਮਿਲੀ ਜਾਣਕਾਰੀ 'ਤੇ ਕੀਤੀ ਗਈ ਹੈ।


author

Babita

Content Editor

Related News