ਪਟਾਕਿਆਂ ਦੀ ਨਾਜਾਇਜ਼ ਤੌਰ ''ਤੇ ਚੱਲ ਰਹੀ ਫੈਕਟਰੀ ''ਚ ਛਾਪਾ, ਵੱਡੀ ਗਿਣਤੀ ''ਚ ਆਤਿਸ਼ਬਾਜ਼ੀ ਬਰਾਮਦ

Monday, Nov 09, 2020 - 02:48 PM (IST)

ਪਟਾਕਿਆਂ ਦੀ ਨਾਜਾਇਜ਼ ਤੌਰ ''ਤੇ ਚੱਲ ਰਹੀ ਫੈਕਟਰੀ ''ਚ ਛਾਪਾ, ਵੱਡੀ ਗਿਣਤੀ ''ਚ ਆਤਿਸ਼ਬਾਜ਼ੀ ਬਰਾਮਦ

ਅੰਮ੍ਰਿਤਸਰ (ਗੁਰਿੰਦਰ) : ਇੱਥੇ ਜੰਡਿਆਲਾ ਦੇ ਭਿੰਡਰ ਪਿੰਡ ਵਿਖੇ ਨਾਜਾਇਜ਼ ਤੌਰ 'ਤੇ ਚੱਲ ਰਹੀ ਪਟਾਕਿਆਂ ਦੀ ਫੈਕਟਰੀ 'ਚ ਛਾਪੇਮਾਰੀ ਕਰਕੇ ਉੱਥੇ ਬਣ ਰਹੀ ਆਤਿਸ਼ਬਾਜ਼ੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਫੈਕਟਰੀ 'ਚ ਚਾਈਨਾ ਡੋਰ ਵੀ ਪੁਲਸ ਨੇ ਵੱਡੀ ਮਾਤਰਾ 'ਚ ਬਰਾਮਦ ਕੀਤੀ ਹੈ। ਪੁਲਸ ਮੁਤਾਬਕ ਦੋਸ਼ੀ ਨੌਜਵਾਨ ਮੌਕੇ ਤੋਂ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਇੱਥੋਂ ਡੇਢ ਲੱਖ ਰੁਪਏ ਦੇ ਕਰੀਬ ਆਤਿਸ਼ਬਾਜ਼ੀ ਅਤੇ ਚਾਈਨਾ ਡੋਰ ਦੇ 1200 ਗੱਟੂ ਬਰਾਮਦ ਕੀਤੇ ਹਨ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।
 


author

Babita

Content Editor

Related News