ਜਦੋਂ ਰਾਹੁਲ ਗਾਂਧੀ ਲਈ ''ਮਜ਼ਦੂਰਾਂ'' ਨੇ ਖਤਰੇ ''ਚ ਪਾਈ ਜਾਨ...
Monday, May 13, 2019 - 11:24 AM (IST)
ਖੰਨਾ (ਬਿਪਨ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਨੂੰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਖੰਨਾ 'ਚ ਕਾਂਗਰਸੀ ਉਮੀਦਵਾਰ ਅਮਰ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪੁੱਜ ਰਹੇ ਹਨ। ਰਾਹੁਲ ਗਾਂਧੀ ਵਲੋਂ ਕੀਤੀ ਜਾਣ ਵਾਲੀ ਰੈਲੀ ਦੌਰਾਨ ਮਜ਼ਦੂਰ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਕੰਮ ਕਰਦੇ ਹੋਏ ਦਿਖਾਈ ਦਿੱਤੇ।
ਅਸਲ 'ਚ ਰੈਲੀ ਦੇ ਅਖੀਰ ਤੱਕ ਵੀ ਮਜ਼ਦੂਰ ਬਿਨਾਂ ਕਿਸੇ ਸੇਫਟੀ ਦੇ ਕੰਮ ਕਰਦੇ ਹੋਏ ਨਜ਼ਰ ਆਏ, ਜਿਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਨ੍ਹਾਂ ਨੂੰ ਲੇਬਰ ਦੇ ਨਿਯਮਾਂ ਦੀ ਕੋਈ ਪਰਵਾਹ ਨਹੀਂ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਸੋਮਵਾਰ ਦੁਪਹਿਰ ਕਰੀਬ 12 ਵਜੇ ਤੱਕ ਪੰਡਾਲ 'ਚ ਪਹੁੰਚ ਜਾਣਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ।