ਚੰਡੀਗੜ੍ਹ ''ਚ ਰਾਹੁਲ ਗਾਂਧੀ ਨੂੰ ਦਿਖਾਏ ਕਾਲੇ ਝੰਡੇ
Saturday, May 11, 2019 - 02:40 PM (IST)

ਚੰਡੀਗੜ੍ਹ (ਰਾਏ) : ਅਕਾਲੀ ਨੇਤਾ ਹਰਦੀਪ ਸਿੰਘ ਦੀ ਅਗਵਾਈ 'ਚ ਵੱਖ-ਵੱਖ ਸਿੱਖ ਸੰਗਠਨਾਂ ਦੇ ਦਰਜਨਾਂ ਨੌਜਵਾਨਾਂ ਨੇ ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਉਨ੍ਹਾਂ ਦੇ ਰਸਤੇ 'ਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਸੈਕਟਰ-37 ਸਥਿਤ ਬੱਤਰਾ ਥੀਏਟਰ ਦੇ ਨੇੜੇ ਹੋਇਆ, ਜਿੱਥੇ ਉਹ ਰਾਹੁਲ ਗਾਂਧੀ ਤੋਂ '84 ਦੇ ਦੰਗਿਆਂ ਦਾ ਜਵਾਬ ਮੰਗ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਤੇ ਉਨ੍ਹਾਂ ਨੇ ਕਾਲੇ ਝੰਡੇ ਦਿਖਾਏ।