ਲੁਧਿਆਣਾ : ਰਾਹੁਲ ਗਾਂਧੀ ਦੇ ਕਿਸਾਨਾਂ ਤੇ ਨੌਜਵਾਨਾਂ ਨਾਲ ਵੱਡੇ ਵਾਅਦੇ

Wednesday, May 15, 2019 - 04:36 PM (IST)

ਲੁਧਿਆਣਾ : ਰਾਹੁਲ ਗਾਂਧੀ ਦੇ ਕਿਸਾਨਾਂ ਤੇ ਨੌਜਵਾਨਾਂ ਨਾਲ ਵੱਡੇ ਵਾਅਦੇ

ਲੁਧਿਆਣਾ : ਲੋਕ ਸਭਾ ਚੋਣਾਂ ਨੁੰ ਮੁੱਖ ਰੱਖਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਇੱਥੇ ਪੁੱਜੇ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਬ ਝਾੜ ਪਾਈ, ਉੱਥੇ ਹੀ ਲੁਧਿਆਣਾ ਦੇ ਨੌਜਵਾਨਾਂ ਅਤੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਵੀ ਕੀਤੇ।
ਪੇਸ਼ ਕੀਤਾ ਜਾਵੇਗਾ 'ਕਿਸਾਨ ਬਜਟ'
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ 'ਕਿਸਾਨ ਬਜਟ' ਵੀ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 'ਕਿਸਾਨ ਬਜਟ' ਪੇਸ਼ ਹੋਣ ਨਾਲ ਕਿਸਾਨਾਂ ਨੂੰ ਪੂਰੇ ਸਾਲ ਦਾ ਆਪਣਾ ਸ਼ਡਿਊਲ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ 'ਕਿਸਾਨ ਬਜਟ' ਪੇਸ਼ ਹੋਣ ਤੋਂ ਬਾਅਦ ਹੀ 'ਆਮ ਬਜਟ' ਪੇਸ਼ ਕੀਤਾ ਜਾਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਪਹਿਲਾਂ ਟੀਚਾ ਕਿਸਾਨਾਂ ਦੀ ਕਰਜ਼ਾ ਮੁਆਫੀ ਹੀ ਹੋਵੇਗੀ ਅਤੇ ਕਿਸੇ ਵੀ ਕਿਸਾਨ ਨੂੰ ਕਰਜ਼ੇ ਲਈ ਜੇਲ ਨਹੀਂ ਜਾਣਾ ਪਵੇਗਾ।
ਨੌਜਵਾਨਾਂ ਨੂੰ ਕਾਰੋਬਾਰ ਖੋਲ੍ਹ੍ਹਣ ਲਈ ਨਹੀਂ ਲੈਣੀ ਪਵੇਗੀ ਸਰਕਾਰੀ ਮਨਜ਼ੂਰੀ
ਰਾਹੁਲ ਗਾਂਧੀ ਨੇ ਸਟੇਜ 'ਤੇ ਬੋਲਦਿਆਂ ਕਿਹਾ ਕਿ ਉਹ ਲੁਧਿਆਣਾ ਦੇ ਨੌਜਵਾਨਾਂ ਨਾਲ ਵਾਅਦਾ ਕਰਦੇ ਹਨ ਕਿ ਕਾਂਗਰਸ ਸਰਕਾਰ ਆਉਣ 'ਤੇ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਸਰਕਾਰੀ ਮਨਜ਼ੂਰੀ ਲੈਣ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ।। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਆਪਣਾ ਕੰਮ ਖੋਲ੍ਹਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਸਰਕਾਰੀ ਮਨਜ਼ੂਰੀ ਲੈਣ ਲਈ ਕਿੰਨੇ ਪੈਸੇ ਅਤੇ ਸਮਾਂ ਗੁਆਉਣਾ ਪੈਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਨੌਜਵਾਨ ਆਪਣਾ ਕੰਮ ਬਿਨਾਂ ਸਰਕਾਰੀ ਮਨਜ਼ੂਰੀ ਦੇ ਖੋਲ੍ਹ ਸਕਦੇ ਹਨ ਪਰ ਕੰਮ ਵਧੀਆ ਚੱਲਣ ਦੇ 2 ਜਾਂ 3 ਸਾਲਾਂ ਬਾਅਦ ਉਸ ਨੂੰ ਸਰਕਾਰੀ ਮਨਜ਼ੂਰੀ ਲੈਣੀ ਪਵੇਗੀ।
 


author

Babita

Content Editor

Related News