ਰਾਹੁਲ ਨੇ ਜ਼ਖਮੀ ਪੱਤਰਕਾਰ ਨੂੰ ਹਸਪਤਾਲ ਪਹੁੰਚਾ ਕੇ ਮਿਸਾਲ ਪੇਸ਼ ਕੀਤੀ : ਧਰਮਸੌਤ
Thursday, Mar 28, 2019 - 11:20 AM (IST)

ਚੰਡੀਗੜ੍ਹ (ਕਮਲ) - ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਹਾਦਸੇ 'ਚ ਜ਼ਖਮੀ ਪੱਤਰਕਾਰ ਨੂੰ ਆਪਣੀ ਗੱਡੀ 'ਚ ਬਿਠਾ ਕੇ ਏਮਜ਼ ਹਸਪਤਾਲ ਪਹੁੰਚਾਏ ਜਾਣ ਦੀ ਸਰਾਹਨਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਅਜਿਹਾ ਕਰਕੇ ਮਾਨਵਤਾ ਦੀ ਇਕ ਵੱਡੀ ਮਿਸਾਲ ਪੇਸ਼ ਕੀਤੀ ਹੈ। ਕੈਬਨਿਟ ਮੰਤਰੀ ਧਰਮਸੌਤ ਵਲੋਂ ਉਕਤ ਪ੍ਰਗਟਾਵਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਵੀਡੀਓ ਕਲਿਪ 'ਤੇ ਕੀਤਾ ਗਿਆ ਹੈ, ਜਿਸ 'ਚ ਰਾਹੁਲ ਗਾਂਧੀ ਜ਼ਖਮੀ ਪੱਤਰਕਾਰ ਨੂੰ ਆਪਣੀ ਕਾਰ 'ਚ ਬੈਠਾ ਕੇ ਲਿਜਾਂਦੇ ਹੋਏੇ ਅਤੇ ਆਪਣੇ ਰੁਮਾਲ ਨਾਲ ਉਸ ਪੱਤਰਕਾਰ ਦੇ ਜ਼ਖਮਾਂ ਨੂੰ ਸਾਫ਼ ਕਰਦੇ ਵਿਖਾਈ ਦੇ ਰਹੇ ਹਨ।