ਰਾਘਵ ਚੱਢਾ ਦਾ ਬਾਦਲ ਪਰਿਵਾਰ ’ਤੇ ਵੱਡਾ ਹਮਲਾ, ਕਿਹਾ ਪੰਜਾਬ ਦਾ ਕੀਤਾ ਬੇੜਾਗਰਕ

Wednesday, Feb 10, 2021 - 04:52 PM (IST)

ਰਾਘਵ ਚੱਢਾ ਦਾ ਬਾਦਲ ਪਰਿਵਾਰ ’ਤੇ ਵੱਡਾ ਹਮਲਾ, ਕਿਹਾ ਪੰਜਾਬ ਦਾ ਕੀਤਾ ਬੇੜਾਗਰਕ

ਬਠਿੰਡਾ (ਕੁਨਾਲ ਬਾਂਸਲ): ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਪ੍ਰਧਾਨ ਰਾਘਵ ਚੱਢਾ ਵਲੋਂ ਅੱਜ ਬਠਿੰਡਾ ਪਹੁੰਚ ਕੇ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਬਠਿੰਡਾ ਦੀ ਧਰਤੀ ਨੇ ਵੱਡੇ-ਵੱਡੇ ਲੀਡਰ ਦਿੱਤੇ ਹੋਏ ਹਨ, ਜਿਵੇਂ ਬਾਦਲ ਪਰਿਵਾਰ। ਚੱਢਾ ਨੇ ਬਾਦਲ ਪਰਿਵਾਰ ’ਤੇ ਸ਼ਬਦਾਵਲੀ ਹਮਲਾ ਕਰਦੇ ਹੋਏ ਕਿਹਾ ਕਿ ‘ਬੀ-ਫਾਰ ਬਾਦਲ’,‘ਬੀ ਫਾਰ ਬੇੜਾਗਰਕ’ ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾਗਰਕ ਕਰਕੇ ਰੱਖ ਦਿੱਤਾ ਹੈ। 

ਇਹ ਵੀ ਪੜ੍ਹੋ:  ਦੁਖ਼ਦਾਇਕ ਖ਼ਬਰ: ਸਿੰਘੂ ਬਾਰਡਰ ’ਤੇ ਮੋਗਾ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਉੱਥੇ ਦੂਜੇ ਪਾਸੇ ਚੱਢਾ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਹੀ ਹਿੱਸਾ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਤ ਮੰਤਰੀ ਬਠਿੰਡਾ ’ਚ ਗੈਰਕਾਨੂੰਨੀ ਟੈਕਸ ਲਗਾ ਕੇ ਲੋਕਾਂ ਦਾ ਖ਼ੂਨ ਚੂਸਣ ’ਚ ਲੱਗੇ ਹੋਏ ਹਨ।ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਤੋਂ ਘਬਰਾਏ ਹੋਏ ਹਨ ਪਰ ਹੁਣ 2022 ’ਚ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਦੇ ਜਾਣ ਦਾ ਸਮਾਂ ਆਉਣ ਵਾਲਾ ਹੈ। ਕਾਂਗਰਸ ਸਰਕਾਰ ਪੰਜਾਬ ’ਚ ਅਮਨ ਸ਼ਾਂਤੀ ਨਾਲ ਨਗਰ ਨਿਗਮ ਚੋਣਾਂ ਹੋਣ ਨਹੀਂ ਦੇਣਾ ਚਾਹੁੰਦੀ। ਚੱਢਾ ਦੇ ਮੁਤਾਬਕ 2022 ’ਚ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਜੋ ਨਾਂ ਹੋਵੇਗਾ ਉਹ ਪੰਜਾਬ ਦੇ ਹੀ ਇਕ ਨੇਤਾ ਦਾ ਹੋਵੇਗਾ।

ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਸਾਲੇ ’ਤੇ ਮਾਮਲਾ ਦਰਜ ਹੋਣ ’ਤੇ ਬੋਲੇ ਸੁਖਬੀਰ ਬਾਦਲ, ਕਿਹਾ ਪੁਲਸ ਦੇ ਰਹੀ ਸੁਰੱਖਿਆ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ  ਦਿਓ ਆਪਣੀ ਰਾਇ


author

Shyna

Content Editor

Related News