ਰਾਘਵ ਚੱਢਾ ਦੇ ਭਾਜਪਾ ’ਤੇ ਵੱਡੇ ਇਲਜ਼ਾਮ, ਸਾਡੇ ਆਗੂਆਂ ਨੂੰ ਦਿੱਤਾ ਜਾ ਰਿਹੈ ਜ਼ਮੀਨ ਤੇ ਪੈਸਿਆਂ ਦਾ ਲਾਲਚ

Sunday, Dec 05, 2021 - 06:46 PM (IST)

ਰਾਘਵ ਚੱਢਾ ਦੇ ਭਾਜਪਾ ’ਤੇ ਵੱਡੇ ਇਲਜ਼ਾਮ, ਸਾਡੇ ਆਗੂਆਂ ਨੂੰ ਦਿੱਤਾ ਜਾ ਰਿਹੈ ਜ਼ਮੀਨ ਤੇ ਪੈਸਿਆਂ ਦਾ ਲਾਲਚ

ਚੰਡੀਗੜ੍ਹ— ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਭਾਜਪਾ ’ਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਸਮੇਤ ਆਗੂਆਂ ਨੂੰ ਪਾਰਟੀ ਜੁਆਇਨਿੰਗ ਲਈ ਲਾਲਚ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਫ਼ੋਨ ਜ਼ਰੀਏ ਸਾਡੇ ਵਿਧਾਇਕਾਂ ਨੂੰ ਜ਼ਮੀਨ ਅਤੇ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਰਾਘਵ ਚੱਢਾ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਸਾਡੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਅਮਿਤ ਸ਼ਾਹ ਦੇ ਦਫ਼ਤਰੋਂ ਫ਼ੋਨ ਆਇਆ ਹੈ। ਉਨ੍ਹਾਂ ਕਿਹਾ ਕਿ ਸਿੱਧੇ ਤੌਰ ’ਤੇ ਇਹ ਕਿਹਾ ਜਾ ਰਿਹਾ ਹੈ ਕਿ ਸਾਡੇ ਆਗੂ ‘ਆਪ’ ’ਚੋਂ ਅਸਤੀਫ਼ਾ ਦੇ ਕੇ ਭਾਜਪਾ ’ਚ ਆ ਜਾਣ ਅਤੇ ਇਸ ਦੇ ਲਈ ਜੋ ਵੀ ਰਕਮ ਚਾਹੀਦੀ ਹੈ ਜਾਂ ਆਗੂਆਂ ਨੂੰ ਪਾਰਟੀ ’ਚ ਜੋ ਵੀ ਅਹੁਦਾ ਚਾਹੀਦਾ ਹੈ, ਉਹ ਉਨ੍ਹਾਂ ਦੀ ਮੰਗ ਪੂਰੀ ਕੀਤੀ ਜਾਵੇਗੀ। ਉਨ੍ਹਾਂ ਇਥੋਂ ਤੱਕ ਕਿਹਾ ਕਿ ਸਾਡੇ ਲੋਕਾਂ ਨੂੰ ਫ਼ੋਨ ਕਰਕੇ ਕਿਹਾ ਜਾ ਰਿਹਾ ਹੈ ਕਿ ਰਕਮ ਤੁਸੀਂ ਦੱਸੋ ਕਿ ਕਿੰਨੇ ਕਰੋੜ ਰੁਪਏ ਚਾਹੀਦੇ ਹਨ, ਕਿੰਨੀ ਜ਼ਮੀਨ ਚਾਹੀਦੀ ਹੈ ਜਾਂ ਕਿੰਨੇ ਗਹਿਣੇ ਚਾਹੀਦੇ ਹਨ, ਉਹ ਸਭ ਅਸੀਂ ਦੇਵਾਂਗਾ। ਅਜਿਹਾ ਸਿਆਸੀ ਜ਼ਮੀਨ ਭਾਜਪਾ ਪੰਜਾਬ ’ਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹੀ ਭਾਜਪਾ ਦੀ ਸੱਚਾਈ ਹੈ।  

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਚੰਨੀ ਬੋਲੇ, 'ਸਿੱਧੂ ਸੀ. ਐੱਮ. ਬਣਨਾ ਚਾਹੁੰਦੇ ਹਨ ਤਾਂ ਮਾੜਾ ਕੀ ਹੈ'

PunjabKesari

ਅੱਗੇ ਬੋਲਦੇ ਹੋਏ ਰਾਘਵ ਚੱਢਾ ਨੇ ਕਿਹਾ, ‘‘ਮੈਂ ਦੋ ਗੱਲਾਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਹਿਲੀ ਇਹ ਹੈ ਕਿ ਜੇਕਰ ਭਾਜਪਾ ਦੇ ਕੋਲ ਪੰਜਾਬ ’ਚੋਂ ਚੋਣਾਂ ਲੜਾਉਣ ਲਈ ਲੋਕ ਨਹੀਂ ਹਨ ਤਾਂ ਸਾਡੇ ਕੋਲ ਕਾਂਗਰਸ ਦੇ 25 ਵਿਧਾਇਕਾਂ ਦੇ ਨਾਂਵਾਂ ਦੀ ਲਿਸਟ ਹੈ, ਜੋਕਿ ਕਾਂਗਰਸ ਛੱਡ ਕੇ ‘ਆਪ’ ’ਚ ਆਉਣਾ ਚਾਹੁੰਦੇ ਹਨ ਪਰ ਸਾਨੂੰ ਕਾਂਗਰਸ ਦਾ ਕੂੜਾ ਪਸੰਦ ਨਹੀਂ ਹੈ, ਅਸੀਂ ਉਹ ਲਿਸਟ ਉਨ੍ਹਾਂ ਨੂੰ ਦੇ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਭਾਜਪਾ ’ਚ ਜੁਆਇਨ ਕਰ ਲਵੋ ਪਰ ਆਮ ਆਦਮੀ ਪਾਰਟੀ ਨੂੰ ਤੋੜਨਾ ਬੰਦ ਕਰ ਦਿਓ। ਉਨ੍ਹਾਂ ਕਿਹਾ ਕਿ ਦੂਜੀ ਗੱਲ ਹੈ, ਮੈਂ ਭਾਜਪਾ ਨੂੰ ਪੁੱਛਣਾ ਚਾਹੁੰਦਾ ਹੈ ਭਾਜਪਾ ਕੋਲ ਕਿੰਨਾ ਪੈਸਾ ਹੈ, ਜੋ ਇਹ ਫ਼ੋਨ ਕਰਕੇ ਸਾਡੇ ਲੀਡਰਾਂ ਨੂੰ ਇਹ ਕਹਿ ਰਹੀ ਹੈ ਕਿ ਜਿੰਨੀ ਰਕਮ ਚਾਹੀਦੀ ਹੈ, ਉਹ ਦੇਣਗੇ। ਜਿੰਨੇ ਵੀ ਪੈਸੇ ਭਾਜਪਾ ਕੋਲ ਹਨ, ਉਸ ਨਾਲ ਆਮ ਆਦਮੀ ਪਾਰਟੀ ਦੀ ਮਿੱਟੀ ਨਾਲ ਬਣੇ ਸਧਾਰਨ ਜਿਹੀ ਵਾਲੰਟੀਅਰ ਨੂੰ ਵੀ ਨਹੀਂ ਖ਼ਰੀਦ ਸਕਣਗੇ, ਸੰਸਦ ਮੈਂਬਰਾਂ ਨੂੰ ਖ਼ਰੀਦਣਾ ਤਾਂ ਦੂਰ ਦੀ ਗੱਲ ਹੈ। 

ਇਹ ਵੀ ਪੜ੍ਹੋ: ਮੰਤਰੀ ਰਾਜਾ ਵੜਿੰਗ ਦਾ ਵੱਡਾ ਐਕਸ਼ਨ: ਪਨਬੱਸ ਤੇ ਪੀ. ਆਰ. ਟੀ. ਸੀ. ਯੂਨੀਅਨ ਦੇ ਮੈਂਬਰਾਂ ’ਤੇ ਪਰਚਾ ਦਰਜ

PunjabKesari

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਾਰੇ ਆਗੂਆਂ ਨੂੰ ਇਹ ਕਹਿ ਦਿੱਤਾ ਹੈ ਕਿ ਸਾਰੇ ਫ਼ੋਨ ਰਿਕਾਰਡਿੰਗ ’ਤੇ ਲਗਾ ਲੈਣ ਅਤੇ ਜੇਕਰ ਭਾਜਪਾ ਦੇ ਦਫ਼ਤਰੋਂ ਕੋਈ ਫ਼ੋਨ ਆਉਂਦਾ ਹੈ ਤਾਂ ਸਾਰੀ ਰਿਕਾਰਡਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਤਾਂ ਫਿਰ ਬਾਅਦ ’ਚ ਸਾਰੀ ਫ਼ੋਨ ਰਿਕਾਰਡਿੰਗ ਜਨਤਕ ਕਰ ਦਿੱਤਾ ਜਾਵੇਗਾ। ਭਾਜਪਾ ਦੀ ਹਾਲਤ ਅਜਿਹੀ ਬਣੀ ਹੋਈ ਹੈ ਕਿ ਉਨ੍ਹਾਂ ਦੇ ਆਗੂਆਂ ਨੂੰ ਪਿੰਡਾਂ ’ਚ ਵੀ ਵੜਨ ਨਹੀਂ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਛਲਕਿਆ ਦਰਦ, ਮੰਤਰੀ ਸਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦੱਸਿਆ ਕਾਰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News