ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੌਰੇ 'ਤੇ ਅਮਿਤ ਸ਼ਾਹ (ਪੜ੍ਹੋ 5 ਮਈ ਦੀਆਂ ਖਾਸ ਖਬਰਾਂ)

05/05/2019 2:34:37 AM

ਨਵੀਂ ਦਿੱਲੀ— ਭਾਜਪਾ ਪ੍ਰਧਾਨ ਅਮਿਤ ਸਾਹ ਅੱਜ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੌਰੇ 'ਤੇ ਰਹਿਣਗੇ। ਸ਼ਾਹ ਸੋਨੀਪਤ, ਪਾਨੀਪਤ ਤੇ ਯਮੁਨਾਨਗਰ 'ਚ ਚੋਣ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਪੰਜਾਬ ਦੇ ਪਠਾਨਕੋਟ 'ਚ ਆਉਣਗੇ। ਇਥੇ ਉਹ ਇਕ ਚੋਣ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਸ਼ਾਹ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 27 'ਚ ਜਨ ਸਭਾ ਨੂੰ ਸੰਬੋਧਿਤ ਕਰਨਗੇ।

ਯੂ.ਪੀ.-ਮੱਧ ਪ੍ਰਦੇਸ਼ ਦੇ ਦੌਰੇ 'ਤੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੌਰੇ 'ਤੇ ਰਹਿਣਗੇ। ਇਥੇ ਉਹ ਤਿੰਨ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਸਵੇਰੇ 11 ਵਜੇ ਉੱਤਰ ਪ੍ਰਦੇਸ਼ ਦੇ ਭਦੋਹੀ 'ਚ ਜਨ ਸਭਾ ਕਰਨਗੇ। ਇਸ ਤੋਂ ਬਾਅਦ ਉਹ ਮੱਧ ਪ੍ਰਦੇਸ਼ ਦੇ ਸਾਗਰ ਤੇ ਗਵਾਲੀਅਰ 'ਚ ਚੋਣ ਜਨ ਸਭਾ ਕਰਨਗੇ।

ਦਿੱਲੀ 'ਚ ਪ੍ਰਿਅੰਕਾ ਸ਼ੀਲਾ ਦਿਕਸ਼ਿਤ ਲਈ ਕਰਨਗੀ ਰੋਡ ਸ਼ੋਅ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਰਾਸ਼ਟਰੀ ਰਾਜਧਾਨੀ 'ਚ ਐਤਵਾਰ ਨੂੰ ਪਾਰਟੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਲਈ ਰੋਡ ਸ਼ੋਅ ਕਰਨਗੀ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਦਿਲੀਪ ਪਾਂਡੇ ਤੇ ਮੌਜੂਦਾ ਭਾਜਪਾ ਸੰਸਦ ਮਨੋਜ ਤਿਵਾੜੀ ਨਾਲ ਹੈ। ਪ੍ਰਿਅੰਕਾ ਦਾ ਦਿੱਲੀ 'ਚ ਇਹ ਪਹਿਲਾਂ ਰੋਡ ਸ਼ੋਅ ਹੋਵੇਗਾ।

ਅੱਜ ਥੱਪੜ ਮਾਮਲੇ 'ਤੇ ਪ੍ਰੈਸ ਵਾਰਤਾ ਕਰਨਗੇ ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਪ੍ਰਮੁੱਖ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਥੱਪੜ ਮਾਮਲੇ 'ਤੇ ਪ੍ਰੈਸ ਕਾਨਫਰੰਸ ਕਰਨਗੇ। ਦੱਸ ਦਈਏ ਕਿ ਸ਼ਨੀਵਾਰ ਨੂੰ ਰਾਜਧਾਨੀ ਦੇ ਮੋਤੀ ਨਗਰ 'ਚ ਰੋਡ ਸ਼ੋਅ ਦੌਰਾਨ ਇਕ ਨੌਜਵਾਨ ਨੇ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਦੋਹਾਂ ਧਿਰਾਂ ਨੇ ਇਕ ਦੂਜੇ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਫੁੱਟਬਾਲ : ਯੂ. ਈ. ਐੱਫ. ਏ. ਯੂਰੋਪਾ ਲੀਗ-2018/19
ਕ੍ਰਿਕਟ : ਇੰਗਲੈਂਡ ਬਨਾਮ ਪਾਕਿਸਤਾਨ (ਟੀ-20)


Related News