ਆਰ. ਐੱਮ. ਪੀ. ਆਈ. ਵੱਲੋਂ ਪੁਲਸ ਚੌਕੀ ਤੂਤ ਅੱਗੇ ਧਰਨਾ

Sunday, Oct 08, 2017 - 07:32 AM (IST)

ਆਰ. ਐੱਮ. ਪੀ. ਆਈ. ਵੱਲੋਂ ਪੁਲਸ ਚੌਕੀ ਤੂਤ ਅੱਗੇ ਧਰਨਾ

ਪੱਟੀ,  (ਸੌਰਭ, ਸੌਢੀ)-  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵੱਲੋਂ ਪੁਲਸ ਜ਼ਿਆਤੀਆਂ ਖਿਲਾਫ਼ ਪੁਲਸ ਚੌਕੀ ਤੂਤ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਆਰ. ਐੱਮ. ਪੀ. ਆਈ. ਦੇ ਜ਼ਿਲਾ ਕਮੇਟੀ ਦੇ ਮੈਂਬਰ ਸਤਪਾਲ ਸ਼ਰਮਾ ਪੱਟੀ ਤੇ ਸੁਰਜੀਤ ਸਿੰਘ ਭਿੱਖੀਵਿੰਡ ਨੇ ਕੀਤੀ। 
ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲਾ ਸਕੱਤਰੇਤ ਦੇ ਮੈਂਬਰ ਚਮਨ ਲਾਲ ਦਰਾਜਕੇ, ਜ਼ਿਲਾ ਕਮੇਟੀ ਮੈਂਬਰ ਨਿਰਪਾਲ ਸਿੰਘ ਜਿਊਣਕੇ ਨੇ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਮੀਤ ਪ੍ਰਧਾਨ ਕਰਮ ਸਿੰਘ ਫ਼ਤਿਆਬਾਦ ਜਦੋਂ ਪੁਲਸ ਚੌਕੀ ਤੂਤ ਵਿਖੇ ਕਿਸਾਨੀ ਮਸਲਿਆਂ ਨੂੰ ਲੈ ਕੇ ਪੁਲਸ ਚੌਕੀ ਗਏ ਤਾਂ ਉਥੇ ਤਾਇਨਾਤ ਦੋ ਮੁਲਾਜ਼ਮਾਂ ਵੱਲੋਂ ਮਜ਼ਦੂਰ ਆਗੂ ਦੀ ਬੇਇੱਜ਼ਤੀ ਕੀਤੀ ਗਈ ਅਤੇ ਨਾਲ ਹੀ ਉਸ ਨੂੰ ਜਾਤੀ ਸੂਚਕ ਅਪਸ਼ਬਦ ਵੀ ਬੋਲੇ ਗਏ। ਆਗੂਆਂ ਨੇ ਪੁਲਸ ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਤੋਂ ਮੰਗ ਕਰਦਿਆਂ ਕਿਹਾ ਕਿ ਮਜ਼ਦੂਰ ਆਗੂਆਂ ਨੂੰ ਭੱਦੀ ਸ਼ਬਦਾਵਲੀ ਬੋਲਣ ਵਾਲੇ ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਜਿਉਣਕੇ, ਗੁਰਬੀਰ ਭੱਟੀ ਰਾਜੋਕੇ, ਸਤਵਿੰਦਰ, ਹਰਜਿੰਦਰ, ਗੱਜਣ ਨਾਰਲਾ, ਅੰਗਰੇਜ਼ ਸਿੰਘ ਨਵਾਂ ਪਿੰਡ,  ਜਸਵੰਤ ਸਿੰਘ ਭਿੱਖੀਵਿੰਡ ਤੇ ਚੰਦ ਸਿੰਘ ਤੂਤ ਆਦਿ ਆਗੂ ਹਾਜ਼ਰ ਸਨ।


Related News