ਆਰ. ਐੱਮ. ਪੀ. ਡਾਕਟਰਾਂ ਨੇ ਨਸ਼ੇ ਦੇ ਸੌਦਾਗਰਾਂ ਖਿਲਾਫ ਖੋਲ੍ਹਿਆ ਮੋਰਚਾ

02/17/2018 5:02:52 AM

ਅਜਨਾਲਾ, (ਫਰਿਆਦ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਨਸ਼ੇ ਦੇ ਸੌਦਾਗਰਾਂ ਖਿਲਾਫ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ, ਸੀਨੀ. ਮੀਤ ਪ੍ਰਧਾਨ ਡਾ. ਮੁਖਤਾਰ ਸਿੰਘ ਚੇਤਨਪੁਰਾ ਤੇ ਚੇਅਰਮੈਨ ਦਰਸ਼ਨ ਸਿੰਘ ਸਿੱਧੂ ਦੀ ਸਾਂਝੀ ਅਗਵਾਈ 'ਚ ਆਰ. ਐੱਮ. ਪੀ. ਡਾਕਟਰਾਂ ਦੀ ਯੂਨੀਅਨ ਵੱਲੋਂ ਰੋਸ ਮੀਟਿੰਗ ਹੋਈ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਡਾ. ਮਹਿੰਦਰ ਸਿੰਘ ਸੋਹਲ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਪਿੰਡਾਂ 'ਚ ਕੰਮ ਕਰ ਰਹੇ ਡਾਕਟਰਾਂ ਨੂੰ ਮਾਈਗ੍ਰੇਟ ਪਾਲਿਸੀ ਤਹਿਤ ਰਜਿਸਟਰਡ ਕਰ ਕੇ ਪ੍ਰੈਕਟਿਸ ਕਰਨ ਦੀ ਇਜਾਜ਼ਤ ਦੇ ਦੇਵੇ ਤਾਂ ਲੋਕਾਂ ਨੂੰ ਦਿਹਾਤੀ ਖੇਤਰਾਂ 'ਚ ਸਿਹਤ ਸਹੂਲਤਾਂ ਸਸਤੇ ਦਰਾਂ 'ਤੇ ਮਿਲਣੀਆਂ ਸਥਾਈ ਹੋਣਗੀਆਂ।
ਇਸ ਮੌਕੇ ਸਰਪ੍ਰਸਤ ਡਾ. ਬਲਵਿੰਦਰ ਸਿੰਘ ਲੰਗੋਮਾਹਲ, ਡਾ. ਸੁਖਵਿੰਦਰ ਕੌਰ, ਸਰਬਜੀਤ ਕੌਰ, ਅਰਜਿੰਦਰਪਾਲ ਕੌਰ, ਡਾ. ਕੰਵਲਜੀਤ ਕੌਰ, ਡਾ. ਬਲਜੀਤ ਸਿੰਘ, ਜੋਗਿੰਦਰ ਮਸੀਹ, ਜਸਵੰਤ ਸਿੰਘ ਨਾਨੋਕੇ, ਸਰਬਜੀਤ ਸਿੰਘ ਮਾਕੋਵਾਲ, ਡਾ. ਕੁਲਦੀਪ ਸਿੰਘ ਘੁਮਾਣ, ਗੱਗੋਮਾਹਲ, ਡਾ. ਜਸਬੀਰ ਸਿੰਘ ਭਿੰਡੀਆਂ, ਡਾ. ਮਲਕੀਤ ਸਿੰਘ ਦਹੂਰੀਆਂ, ਸੁਖਵਿੰਦਰ ਸਿੰਘ ਘੁਮਾਣ, ਡਾ. ਬਲਰਾਜ ਸਿੰਘ ਜਗਦੇਵ ਖੁਰਦ ਆਦਿ ਹਾਜ਼ਰ ਸਨ।


Related News