ਯੂ. ਪੀ. ਤੋਂ ਆਏ ਵਿਅਕਤੀ ਨੂੰ ਕੀਤਾ ਕੁਆਰੰਨਟਾਈਨ
Thursday, Apr 30, 2020 - 07:54 PM (IST)
![ਯੂ. ਪੀ. ਤੋਂ ਆਏ ਵਿਅਕਤੀ ਨੂੰ ਕੀਤਾ ਕੁਆਰੰਨਟਾਈਨ](https://static.jagbani.com/multimedia/2020_4image_19_53_36657609952.jpg)
ਗੁਰੂ ਕਾ ਬਾਗ, (ਭੱਟੀ)— ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਸਰਕਾਰ ਵੱਲੋਂ 21 ਮਾਰਚ ਨੂੰ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੌਰਾਨ ਵੱਖ-ਵੱਖ ਰਾਜਾਂ 'ਚ ਵੱਡੀ ਤਾਦਾਦ 'ਚ ਪ੍ਰਵਾਸੀ ਮਜ਼ਦੂਰ, ਟਰੱਕ ਡਰਾਈਵਰ ਤੇ ਆਮ ਵਿਅਕਤੀ ਫਸ ਗਏ ਸਨ। ਇਸ ਦੌਰਾਨ ਪੀ.ਐੱਚ.ਸੀ. ਥਰੀਏਵਾਲ ਅਧੀਨ ਆਉਂਦੇ ਸਬ ਸੈਂਟਰ ਦਾਦੂਪੁਰਾ ਦੇ ਪਿੰਡ ਅਨਾਇਤਪੁਰਾ ਵਿਖੇ ਯੂ.ਪੀ. ਤੋਂ ਆਏ ਦੀਪਕ ਪੁੱਤਰ ਬਲਬੀਰ ਸਿੰਘ ਨੂੰ ਐੱਸ.ਐੱਮ.ਓ. ਡਾ. ਸਤਨਾਮ ਸਿੰਘ ਦੀ ਅਗਵਾਈ 'ਚ ਸਿਹਤ ਵਿਭਾਗ ਦੀ ਟੀਮ ਜਿਸ 'ਚ ਐੱਸ. ਆਈ. ਜਸਪਾਲ ਸਿੰਘ, ਮਲਟੀਪਰਪਜ਼ ਵਰਕਰ ਗੁਰਵਿੰਦਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਲ ਸਨ, ਵੱਲੋਂ ਉਨ੍ਹਾਂ ਦਾ ਚੈੱਕਅਪ ਕਰਨ ਉਪਰੰਤ ਉਨ੍ਹਾਂ ਨੂੰ ਰਾਧਾ ਸੁਆਮੀ ਸਤਿਸੰਗ ਘਰ ਮਜੀਠਾ ਵਿਖੇ ਬਣਾਏ ਗਏ ਕੁਆਰੰਨਟਾਈਨ ਸੈਂਟਰ ਭੇਜ ਦਿੱਤਾ ਗਿਆ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹ ਨਾਲ ਲੱਗਦੇ ਪਿੰਡਾਂ 'ਚ ਹਰ ਆਉਣ ਜਾਣ ਵਾਲੇ ਵਿਅਕਤੀ 'ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੂੰ ਜਦੋਂ ਵੀ ਕਿਸੇ ਵਿਅਕਤੀ ਦੇ ਬਾਹਰਲੇ ਰਾਜ ਤੋਂ ਆਉਣ ਦੀ ਖ਼ਬਰ ਮਿਲਦੀ ਹੈ ਤਾਂ ਟੀਮ ਵੱਲੋਂ ਉਸਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ।