ਕਾਦੀਆਂ ਚ ਮੁਸਲਿਮ ਔਰਤਾਂ ਨੇ ਫ਼ਤਿਹਜੰਗ ਬਾਜਵਾ ਨੂੰ ਬੰਨ੍ਹੀ ਰੱਖੜੀ, ਭਾਈਚਾਰੇ ਦੀ ਮਿਸਾਲ ਕੀਤੀ ਕਾਇਮ

Monday, Aug 23, 2021 - 01:25 PM (IST)

ਕਾਦੀਆਂ (ਜ਼ੀਸ਼ਾਨ) : ਬੀਤੇ ਦਿਨੀਂ ਕਾਦੀਆਂ ’ਚ ਰਾਖੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਕਾਦੀਆਂ ਦੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਨਿਵਾਸ ਸਥਾਨ ’ਤੇ ਵੱਡੀ ਤਾਦਾਦ ’ਚ ਔਰਤਾਂ, ਕੁੜੀਆਂ ਅਤੇ ਬੱਚਿਆਂ ਨੇ ਰਾਖੀ ਦਾ ਤਿਉਹਾਰ ਮਨਾਇਆ। ਅੱਜ ਦੇ ਸਮਾਰੋਹ ਦਾ ਮੁੱਖ ਖਿੱਚ ਦਾ ਕੇਂਦਰ ਮੁਸਲਿਮ ਔਰਤਾਂ ਸਨ। ਜਿਨ੍ਹਾਂ ਨੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੂੰ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ’ਤੇ ਹਲਕਾ ਵਿਧਾਇਕ ਨੇ ਇਨ੍ਹਾਂ ਔਰਤਾਂ ਨੂੰ ਕੀਮਤੀ ਸੂਟ ਦਾ ਤੋਹਫ਼ਾ ਦੇਕੇ ਆਪਣਾ ਪਿਆਰ ਪ੍ਰਗਟ ਕੀਤਾ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਰੱਖੜੀ ਦਾ ਆਪਣਾ ਫ਼ਰਜ਼ ਵੀ ਹੁੰਦਾ ਹੈ ਅਤੇ ਕਰਜ਼ ਵੀ। ਉਨ੍ਹਾਂ ਕਿਹਾ ਕਿ ਰੱਖੜੀ ਦਾ ਧਾਗਾ ਬੰਨ੍ਹ ਕੇ ਇਹ ਨਹੀਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪਣਾ ਫ਼ਰਜ਼ ਪੂਰਾ ਕਰ ਲਿਆ ਹੈ ਜੋਕਿ ਗ਼ਲਤ ਗੱਲ ਹੈ। ਕਾਦੀਆਂ ’ਚ ਮੁਸਲਿਮ ਔਰਤਾਂ ਸਮੇਤ ਵੱਡੀ ਤਾਦਾਦ ’ਚ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੂੰ ਔਰਤਾਂ ਨੇ ਰੱਖੜੀ ਬੰਨ੍ਹ ਕੇ ਆਪਸੀ ਏਕਤਾ, ਪਿਆਰ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਰੱਖੜੀ ਦਾ ਧਾਗਾ ਬੰਨ੍ਹਣ ਨਾਲ ਮੇਰੇ ’ਤੇ ਫ਼ਰਜ਼ ਹੋ ਗਿਆ ਹੈ ਕਿ ਜਦੋਂ ਵੀ ਇਨ੍ਹਾਂ ’ਚੋਂ ਕਿਸੇ ਦਾ ਵਿਆਹ ਹੋਵੇ।

PunjabKesari

ਮੈਂ ਇਨ੍ਹਾਂ ਦੀ ਇੱਕ ਆਵਾਜ਼ ’ਤੇ ਇਨ੍ਹਾਂ ਦੇ ਦਰਵਾਜ਼ੇ ’ਤੇ ਪਹੁੰਚਾ। ਉਨ੍ਹਾਂ ਕਿਹਾ ਕਿ ਮੇਰਾ ਫ਼ਰਜ਼ ਬਣਦਾ ਹੈ ਕਿ ਜਦੋਂ ਵੀ ਮੇਰੀ ਕਿਸੇ ਭੈਣ ਨੂੰ ਕੋਈ ਮੁਸ਼ਕਲ ਹੋਵੇ ਜਾਂ ਤਕਲੀਫ਼ ਹੋਵੇ, ਮੈਂ ਇਨ੍ਹਾਂ ਨਾਲ ਖੜ੍ਹਾ ਹੋਵਾਂ। ਉਨ੍ਹਾਂ ਯਕੀਨ ਦਵਾਇਆ ਕਿ ਉਹ ਇਨ੍ਹਾਂ ਦੇ ਹਰ ਦੁੱਖ- ਸੁੱਖ ’ਚ ਨਾਲ ਖੜ੍ਹੇ ਹੋਣਗੇ ਅਤੇ ਕਿਹਾ ਕਿ ਜਦੋਂ ਵੀ ਮੇਰੀਆਂ ਇਹ ਭੈਣਾਂ ਮੈਨੂੰ ਆਵਾਜ਼ ਲਗਾਉਣਗੀਆਂ ਮੈਂ ਇਨ੍ਹਾਂ ਦੇ ਨਾਲ ਹੋਵਾਂਗਾ। ਦੂਜੇ ਪਾਸੇ ਮੁਸਲਿਮ ਔਰਤਾਂ ਨੇ ਹਲਕਾ ਵਿਧਾਇਕ ਨੂੰ ਰੱਖੜੀ ਬੰਨ੍ਹਣ ’ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਆਪਣੇ ਘਰੀਂ ਸੱਦ ਕੇ ਇਨ੍ਹਾਂ ਜ਼ਿਆਦਾ ਪਿਆਰ ਦੇਣਾ ਸਾਡੇ ਲਈ ਜ਼ਿੰਦਗੀ ਦਾ ਬਹੁਤ ਵੱਡਾ ਤੋਹਫ਼ਾ ਹੈ। ਇਸ ਮੌਕੇ ’ਤੇ ਕੰਵਰਪ੍ਰਤਾਪ ਸਿੰਘ ਬਾਜਵਾ, ਚੋਧਰੀ ਅਬਦੁਲ ਵਾਸੇ ਮੀਤ ਪ੍ਰਧਾਨ ਨਗਰ ਕੌਂਸਲ, ਮਨੋਹਰ ਲਾਲ ਸ਼ਰਮਾਂ ਨੈਸ਼ਨਲ ਅਵਾਰਡੀ, ਬਲਵਿੰਦਰ ਸਿੰਘ ਮਿੰਟੂ ਬਾਜਵਾ, ਰਾਜਬੀਰ ਸਿੰਘ ਪੀਏ ਆਦਿ ਮੌਜੂਦ ਸਨ।


Anuradha

Content Editor

Related News