ਘਰ ''ਚ ਬੰਦ ਅੱਕੀ ਹੋਈ ਪਤਨੀ ਦਾ ਖੌਫਨਾਕ ਕਾਰਾ, ਸੁੱਤੇ ਪਤੀ ''ਤੇ ਤੇਲ ਪਾ ਕੇ ਲਾਈ ਅੱਗ

05/15/2020 3:13:50 PM

ਫਿਲੌਰ (ਭਾਖੜੀ) : ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਪਤੀ ਦਾ ਦੋਸ਼ ਹੈ ਕਿ ਰਾਤ ਨੂੰ ਸੁੱਤੇ ਪਏ 'ਤੇ 12 ਵਜੇ ਉਸ ਦੀ ਪਤਨੀ ਨੇ ਜਲਣਸ਼ੀਲ ਪਦਾਰਥ ਪਾ ਕੇ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਲਾਜ ਲਈ ਲੁਧਿਆਣਾ ਦੇ ਸੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਪੀੜਤ ਦੀ ਹਾਲਤ ਨਾਜ਼ੁਕ ਹੈ, ਜੋ 70 ਫੀਸਦੀ ਝੁਲਸ ਚੁੱਕਾ ਹੈ।

ਪਤੀ 'ਤੇ ਪੇਕੇ ਜਾਣ ਦਾ ਬਣਾਉਂਦੀ ਸੀ ਦਬਾਅ
ਜਾਣਕਾਰੀ ਮੁਤਾਬਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅੱਗ ਨਾਲ ਝੁਲਸੇ ਨੌਜਵਾਨ ਗੁਰਪ੍ਰੀਤ (28) ਦੇ ਪਿਤਾ ਤਰਲੋਚਨ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਗੁਰਪ੍ਰੀਤ ਰੇਲਵੇ ਵਿਭਾਗ ਵਿਚ ਸਰਕਾਰੀ ਨੌਕਰੀ 'ਤੇ ਤਾਇਨਾਤ ਹੈ। ਉਸ ਦਾ ਇਕ ਸਾਲ ਪਹਿਲਾਂ ਫੇਸਬੁਕ ਰਾਹੀਂ ਖੰਨਾ ਸ਼ਹਿਰ ਦੀ ਲੜਕੀ ਨਾਲ ਜਾਣ-ਪਛਾਣ ਹੋ ਗਈ ਅਤੇ 7 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਲੜਕੇ ਦਾ ਵਿਆਹ ਧੂਮਧਾਮ ਨਾਲ ਉਸੇ ਲੜਕੀ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਗੁਰਪ੍ਰੀਤ ਦੀ ਪਤਨੀ ਉਸ 'ਤੇ ਆਮ ਕਰ ਕੇ ਹਰ ਹਫਤੇ ਆਪਣੇ ਪੇਕੇ ਘਰ ਜਾਣ ਲਈ ਦਬਾਅ ਪਾਉਂਦੀ ਰਹਿੰਦੀ ਸੀ। ਗੁਰਪ੍ਰੀਤ ਜੇਕਰ ਉਸ ਨੂੰ ਮਨ੍ਹਾ ਕਰਦਾ ਤਾਂ ਉਹ ਉਸ ਨਾਲ ਝਗੜਾ ਕਰਦੀ ਰਹਿੰਦੀ ਸੀ।

ਇਹ ਵੀ ਪੜ੍ਹੋ : ਫਗਵਾੜਾ 'ਚ ਵੱਡੀ ਵਾਰਦਾਤ, ਬਜ਼ੁਰਗ ਦੇ ਸਿਰ 'ਚ ਰਾਡ ਮਾਰ ਕੇ ਕੀਤਾ ਕਤਲ 

ਪਤਨੀ ਸ਼ਰਾਬ ਦੀ ਸੀ ਆਦੀ
ਵਿਆਹਪਤਨੀ ਸ਼ਰਾਬ ਵੀ ਪੀਂਦੀ ਤੋਂ 3 ਮਹੀਨਿਆਂ ਬਾਅਦ ਗੁਰਪ੍ਰੀਤ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਸ਼ਰਾਬ ਵੀ ਪੀਂਦੀ ਹੈ, ਜਦੋਂਕਿ ਉਨ੍ਹਾਂ ਦੇ ਘਰ ਵਿਚ ਕੋਈ ਵੀ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਉਂਦਾ। ਆਪਣੀ ਬਦਨਾਮੀ ਨੂੰ ਦੇਖਦੇ ਹੋਏ ਕਿਸੇ ਤਰ੍ਹਾਂ ਉਨ੍ਹਾਂ ਨੇ ਇਹ ਗੱਲ ਬਰਦਾਸ਼ਤ ਕਰ ਲਈ। ਤਰਲੋਚਨ ਸਿੰਘ ਨੇ ਦੱਸਿਆ ਕਿ ਹੁਣ ਲਾਕਡਾਊਨ ਵਿਚ ਵੀ ਗੁਰਪ੍ਰੀਤ ਦੀ ਪਤਨੀ ਰੋਜ਼ਾਨਾ ਉਸ 'ਤੇ ਦਬਾਅ ਪਾ ਰਹੀ ਸੀ ਕਿ ਉਹ ਉਸ ਦੇ ਨਾਲ ਉਸ ਦੇ ਪੇਕੇ ਘਰ ਚੱਲੇ। ਇਸੇ ਗੱਲ ਨੂੰ ਲੈ ਕੇ ਬੀਤੀ ਰਾਤ ਵੀ ਉਸ ਨੇ ਗੁਰਪ੍ਰੀਤ ਦੇ ਨਾਲ ਖੂਬ ਝਗੜਾ ਕੀਤਾ। ਰਾਤ 10 ਵਜੇ ਗੁਰਪ੍ਰੀਤ ਸੌਣ ਚਲਾ ਗਿਆ। ਉਸ ਦੇ ਦਿਲ ਵਿਚ ਗੁਰਪ੍ਰੀਤ ਪ੍ਰਤੀ ਇੰਨੀ ਜ਼ਿਆਦਾ ਨਫਰਤ ਆ ਗਈ ਕਿ ਰਾਤ 12 ਵਜੇ ਜਦੋਂ ਪੂਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਗੁਰਪ੍ਰੀਤ ਦੇ ਚੀਕਣ ਚਿਲਾਉਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਘਬਰਾ ਕੇ ਜਿਉਂ ਹੀ ਉਹ ਅਤੇ ਉਸ ਦਾ ਪਰਿਵਾਰ ਕਮਰੇ 'ਚੋਂ ਬਹਾਰ ਨਿਕਲੇ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ, ਉਨ੍ਹਾਂ ਦਾ ਬੇਟਾ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਆਪਣੇ ਬਚਾਅ ਵਿਚ ਚੀਕਦਾ-ਚਿਲਾਉਂਦਾ ਪੌੜੀਆਂ ਤੋਂ ਥੱਲੇ ਆ ਰਿਹਾ ਸੀ। ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਅੱਗ ਬੁਝਾਈ ਪਰ ਉਦੋਂ ਤੱਕ ਗੁਰਪ੍ਰੀਤ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ ਜਿਸ ਨੂੰ ਲੈ ਕੇ ਉਹ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿਚ ਗਏ, ਜਿੱਥੋਂ ਡਾਕਟਰਾਂ ਨੇ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ ਸੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ। ਡਾਕਟਰਾਂ ਮੁਤਾਬਕ ਉਹ 70 ਫੀਸਦੀ ਤੱਕ ਝੁਲਸ ਚੁੱਕਾ ਹੈ, ਜਿਸ ਦਾ ਸਿਰਫ ਚਿਹਰਾ ਹੀ ਬਚਿਆ ਹੈ।
ਸਪਿਰਟ ਪਾ ਕੇ ਪਤੀ ਨੂੰ ਲਗਾ ਦਿੱਤੀ ਅੱਗ ਲਾ ਦਿੱਤੀ

ਗੁਰਪ੍ਰੀਤ ਨੇ ਹਸਪਤਾਲ ਵਿਚ ਬਿਆਨ ਲੈਣ ਗਏ ਪੁਲਸ ਅਧਿਕਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਗੜ੍ਹਾ ਰੋਡ ਸਥਿਤ ਕਾਲੋਨੀ ਵਿਚ ਕੁਝ ਸਮਾਂ ਪਹਿਲਾਂ ਹੀ ਨਵਾਂ ਘਰ ਬਣਾਇਆ ਸੀ, ਜਿੱਥੇ ਰੰਗ-ਰੋਗਨ ਕਰਨ ਲਈ ਉਨ੍ਹਾਂ ਨੇ ਸਪਿਰਟ ਮੰਗਵਾਈ ਸੀ, ਜੋ ਬਚ ਗਈ ਸੀ। ਉਨ੍ਹਾਂ ਨੇ ਕੇਨੀ ਵਿਚ ਪਾ ਕੇ ਘਰ ਵਿਚ ਰੱਖੀ ਹੋਈ ਸੀ। ਝਗੜੇ ਤੋਂ ਬਾਅਦ ਜਦੋਂ ਉਹ ਰਾਤ ਨੂੰ ਸੌਂ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਉਸ 'ਤੇ ਸਪਿਰਟ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਗੁਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਸਥਾਨਕ ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪਹਿਲਾਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਲਟਾ ਗੁਰਪ੍ਰੀਤ ਦੀ ਪਤਨੀ ਨੂੰ ਫੜਨ ਦੀ ਜਗ੍ਹਾ ਮਹਿਲਾ ਪੁਲਸ ਭੇਜ ਕੇ ਉਸ ਨੂੰ ਉਨ੍ਹਾਂ ਦੇ ਘਰੋਂ ਬਾਹਰ ਕੱਢ ਕੇ ਉਸ ਦੀ ਮਾਂ ਦੇ ਨਾਲ ਉਨ੍ਹਾਂ ਦੇ ਘਰ ਭੇਜ ਦਿੱਤਾ। ਤਰਲੋਚਨ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਦੀ ਹਾਲਤ ਬਹੁਤ ਨਾਜ਼ੁਕ ਹੈ। ਉਹ ਅਦਾਲਤ ਵਿਚ ਸ਼ਿਕਾਇਤ ਦੇ ਕੇ ਮੰਗ ਕਰਨਗੇ ਕਿ ਉਸ ਦੇ ਬੇਟੇ ਦਾ ਬਿਆਨ ਲੈਣ ਲਈ ਮੈਜਿਸਟ੍ਰੇਟ ਨਿਯੁਕਤ ਕੀਤਾ ਜਾਵੇ ਜਿਸ ਨਾਲ ਜੇਕਰ ਕੱਲ ਨੂੰ ਕੋਈ ਅਣਹੋਣੀ ਹੋ ਵੀ ਜਾਂਦੀ ਹੈ ਤਾਂ ਉਨ੍ਹਾਂ ਦੇ ਬੇਟੇ ਨੂੰ ਅਦਾਲਤ ਤੋਂ ਨਿਆਂ ਮਿਲੇਗਾ।

ਇਹ ਵੀ ਪੜ੍ਹੋ : ਹੋਮ ਗਾਰਡਜ਼, ਸਿਵਲ ਡਿਫੈਂਸ ਤੇ ਵਾਲੰਟੀਅਰ ਕੋਰੋਨਾ ਯੋਧਿਆਂ ਦੇ ਤੌਰ 'ਤੇ ਸਨਮਾਨਿਤ 

ਇਸ ਸਬੰਧੀ ਜਦੋਂ ਥਾਣਾ ਮੁਖੀ ਫਿਲੌਰ ਮੁਖਤਿਆਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਪੁਲਸ ਅਧਿਕਾਰੀ ਹਸਪਤਾਲ ਵਿਚ ਦਾਖਲ ਗੁਰਪ੍ਰੀਤ ਦਾ ਬਿਆਨ ਲੈਣ ਗਏ ਹਨ, ਜੋ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।


Anuradha

Content Editor

Related News