ਘਰ ਅੰਦਰ ਵੜ ਰਹੇ ਕਤੂਰੇ ’ਤੇ ਔਰਤ ਨੇ ਦਿਖਾਈ ਦਰਿੰਦਗੀ, ਵੀਡੀਓ ਦੇਖ ਪਸੀਜ ਜਾਵੇਗਾ ਦਿਲ
Monday, Nov 28, 2022 - 06:32 PM (IST)
ਲੁਧਿਆਣਾ (ਤਰੁਣ) : ਕੁਝ ਦਿਨ ਪਹਿਲਾਂ ਦੁਰਗਾਪੁਰੀ, ਹੈਬੋਵਾਲ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨੇ ਇਕ ਕਤੂਰੇ ਨੂੰ ਬਹੁਤ ਜ਼ੋਰ ਨਾਲ ਕਿੱਕ ਮਾਰੀ ਸੀ। ਕਈ ਵਾਰ ਕਿੱਕ ਮਾਰਨ ਕਾਰਨ ਕਤੂਰੇ ਦੀਆਂ ਪਸਲੀਆਂ ਟੁੱਟ ਗਈਆਂ। ਇਸ ਸਾਰੀ ਘਟਨਾ ਨੂੰ ਇਲਾਕੇ ਦੇ ਇਕ ਵਿਅਕਤੀ ਨੇ ਆਪਣੇ ਮੋਬਾਇਲ ਵਿਚ ਕੈਦ ਕਰ ਲਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਡਾਗ ਪ੍ਰੇਮੀ ਨੇ ਵੀਡੀਓ ’ਚ ਕਿੱਕ ਮਾਰਨ ਵਾਲੀ ਔਰਤ ਦੀ ਪਛਾਣ ਲਈ ਥਾਣਾ ਹੈਬੋਵਾਲ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ : ਪਤਨੀ ਨਾਲ ਰਾਜ਼ੀਨਾਮਾ ਕਰਵਾਉਣ ਲਈ ਘਰ ਬੁਲਾ ਕੇ ਕੀਤੀ ਗੰਦੀ ਕਰਤੂਤ, ਪੂਰੀ ਘਟਨਾ ਜਾਣ ਉੱਡਣਗੇ ਹੋਸ਼
ਸ਼ਿਕਾਇਤਕਰਤਾ ਪਵਨਪ੍ਰੀਤ ਦਾ ਕਹਿਣਾ ਹੈ ਕਿ ਔਰਤ ਨੇ ਕਤੂਰੇ ਨੂੰ ਜ਼ੋਰ ਨਾਲ ਲੱਤ ਮਾਰੀ, ਜਿਸ ਕਾਰਨ ਕਤੂਰੇ ਦੀ ਹਾਲਤ ਬਹੁਤ ਖਰਾਬ ਹੈ। ਉਸ ਨੇ ਗਲੀ ’ਚ ਪਏ ਕਤੂਰੇ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਹੈ। ਉਧਰ ਥਾਣਾ ਇੰਚਾਰਜ ਸਿਮਰਨਜੀਤ ਕੌਰ ਦਾ ਕਹਿਣਾ ਹੈ ਕਿ ਵੀਡੀਓ ’ਚ ਕੁੱਤੇ ਨੂੰ ਲੱਤ ਮਾਰਨ ਵਾਲੀ ਔਰਤ ਨੂੰ ਪੁਲਸ ਨੇ ਥਾਣੇ ਬੁਲਾ ਲਿਆ ਹੈ। ਔਰਤ ਮਾਨਸਿਕ ਤੌਰ ’ਤੇ ਬੀਮਾਰ ਹੈ। ਫਿਲਹਾਲ ਔਰਤ ਨੂੰ ਦੁਬਾਰਾ ਥਾਣੇ ਬੁਲਾਉਣ ਲਈ ਸੰਮਨ ਭੇਜੇ ਗਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਬਾਰਾਤ ਦੀ ਉਡੀਕ ’ਚ ਸਜੀ ਬੈਠੀ ਲਾੜੀ ਦੇ ਟੁੱਟੇ ਸੁਫ਼ਨੇ, ਵਿਆਹ ਤੋਂ ਐਨ ਪਹਿਲਾਂ ਫਰਾਰ ਹੋ ਗਿਆ ਲਾੜਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।