ਚਿਕਨ ਖਾਣ ਦੇ ਸ਼ੌਕੀਨ ਪੰਜਾਬੀਓ ਸਾਵਧਾਨ! Bird Flu ਨੂੰ ਲੈ ਕੇ ਸੂਬੇ 'ਚ Alert ਜਾਰੀ

Thursday, Mar 13, 2025 - 11:13 AM (IST)

ਚਿਕਨ ਖਾਣ ਦੇ ਸ਼ੌਕੀਨ ਪੰਜਾਬੀਓ ਸਾਵਧਾਨ! Bird Flu ਨੂੰ ਲੈ ਕੇ ਸੂਬੇ 'ਚ Alert ਜਾਰੀ

ਚੰਡੀਗੜ੍ਹ (ਅਰਚਨਾ) : ਪੰਜਾਬ 'ਚ ਚਿਕਨ ਖਾਣ ਵਾਲੇ ਲੋਕਾਂ ਨੂੰ ਹੁਣ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਸੂਬੇ 'ਚ ਬਰਡ ਫਲੂ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ। ਬਰਡ ਫਲੂ ਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਮੱਛੀ ਪਾਲਣ, ਪਸ਼ੂ-ਪਾਲਣ ਅਤੇ ਡੇਅਰੀ ਮੰਤਰਾਲੇ ਨੇ ਪੰਜਾਬ ਨੂੰ ਅਲਰਟ ਜਾਰੀ ਕੀਤਾ ਹੈ। ਹੁਣ ਪੰਜਾਬ 'ਚ ਬਰਡ ਫਲੂ ਲਈ ਨਾ ਸਿਰਫ ਸਰਵਿਲਾਂਸ ਸ਼ੁਰੂ ਕੀਤਾ ਜਾਵੇਗਾ, ਸਗੋਂ ਚਿਕਨ ਖਾਣ ਦੇ ਸ਼ੌਕੀਨਾਂ ਨੂੰ ਵੀ ਸਾਵਧਾਨ ਰਹਿਣਾ ਪਵੇਗਾ। ਕੇਂਦਰ ਵਲੋਂ ਜਾਰੀ ਅਲਰਟ 'ਚ ਸਾਫ਼ ਕਿਹਾ ਗਿਆ ਹੈ ਕਿ ਸੂਬੇ ਦੇ ਪੋਲਟਰੀ ਫਾਰਮਾਂ 'ਤੇ ਬਾਇਓ ਸੇਫਟੀ ਨਾਲ ਜੁੜੇ ਨਿਯਮਾਂ ਦਾ ਸਹੀ ਤਰੀਕੇ ਨਾਲ ਪਾਲਣ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਨਵੀਆਂ ਹਦਾਇਤਾਂ ਜਾਰੀ, ਕੀ ਕੁੱਝ ਕਰਨਾ ਪਵੇਗਾ, ਪੜ੍ਹੋ ਪੂਰੀ ਡਿਟੇਲ 

ਦਰਅਸਲ ਜਨਵਰੀ ਮਹੀਨੇ 'ਚ ਮਹਾਰਾਸ਼ਟਰ 'ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਂਚੀ, ਤੇਲੰਗਾਨਾ, ਝਾਰਖੰਡ ਅਤੇ ਬਿਹਾਰ ਸਮੇਤ ਕਈ ਸੂਬਿਆਂ ਨੂੰ ਅਲਰਟ ਜਾਰੀ ਕਰਕੇ ਐਵੀਅਨ ਇਨਫਲੂਏਂਜ਼ਾ ਨਾਲ ਨਜਿੱਠਣ ਲਈ ਨੈਸ਼ਨਲ ਐਕਸ਼ਨ ਪਲਾਨ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ। ਡੇਅਰੀ ਮੰਤਰਾਲੇ ਦੀ ਸਕੱਤਰ ਅਲਕਾ ਉਪਾਧਿਆਏ ਦਾ ਕਹਿਣਾ ਹੈ ਕਿ ਜੇਕਰ ਚਿਕਨ 70 ਡਿਗਰੀ ਸੈਲਸੀਅਸ 'ਤੇ 30 ਮਿੰਟਾਂ ਲਈ ਪੱਕਿਆ ਹੋਵੇ ਤਾਂ ਉਸ ਚਿਕਨ ਦੇ ਸੇਵਨ ਨਾਲ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਇੰਨੇ ਤਾਪਮਾਨ 'ਚ ਬਰਡ ਫਲੂ ਦਾ ਵਾਇਰਸ ਮਰ ਜਾਂਦਾ ਹੈ। 

ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਵੱਡੀ ਗਿਣਤੀ 'ਚ ਚਿਕਨ ਦੇ ਸ਼ੌਕੀਨ ਹਨ ਪੰਜਾਬੀ
ਇੱਥੇ ਇਹ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਵੱਡੀ ਗਿਣਤੀ ਲੋਕ ਰੋਜ਼ਾਨਾ ਚਿਕਨ ਦਾ ਸੇਵਨ ਕਰਦੇ ਹਨ, ਸਿਰਫ ਪੁਰਸ਼ ਹੀ ਨਹੀਂ, ਸਗੋਂ ਔਰਤਾਂ ਅਤੇ ਬੱਚੇ ਵੀ ਰੋਜ਼ਾਨਾ ਮਾਸਾਹਾਰੀ ਭੋਜਨ ਖਾਂਦੇ ਹਨ। ਲਿਹਾਜ਼ਾ ਇਨ੍ਹਾਂ ਲੋਕਾਂ ਨੂੰ ਚਿਕਨ ਖਾਣ ਸਮੇਂ ਖ਼ਾਸ ਸਾਵਧਾਨੀ ਵਰਤਣ ਦੀ ਲੋੜ ਹੈ, ਜੇਕਰ ਕਿਸੇ ਨੂੰ ਮਾਹਰਾਂ ਵਲੋਂ ਸੁਝਾਏ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਆਪਣੇ ਨੇੜਲੇ ਡਾਕਟਰ ਕੋਲ ਪਹੁੰਚ ਕੇ ਚੈੱਕਅਪ ਕਰਵਾਇਆ ਜਾਵੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News