ਯੂਕ੍ਰੇਨ ’ਚ ਫਸੇ ਲੋਕਾਂ ਲਈ ਪੰਜਾਬੀਆਂ ਨੇ ਲਗਾਏ ਲੰਗਰ

Sunday, Feb 27, 2022 - 12:38 PM (IST)

ਨਾਭਾ (ਭੂਪਾ): ਰੂਸ-ਯੂਕ੍ਰੇਨ ’ਚ ਛਿੜੀ ਜੰਗ ਉਥੇ ਦੇਸ਼-ਵਿਦੇਸ਼ ਦੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਭਾਰਤੀ ਮੂਲ ਦੇ ਲੋਕਾਂ ਸਮੇਤ ਹੋਰ ਵਿਦੇਸ਼ੀ ਲੋਕ ਜਿਥੇ ਥਾਂ ਮਿਲਦੀ ਹੈ, ਉਥੇ ਹੀ ਲੁਕਣ ਨੂੰ ਮਜਬੂਰ ਹੋਏ ਪਏ ਹਨ। ਖਾਣ-ਪੀਣ ਦੇ ਨਾਲ ਵਾਸ਼ਰੂਮ, ਸੈਂਟਰੀ ਚੀਜ਼ਾਂ ਦੀ ਘਾਟ ਨੇ ਉਨ੍ਹਾਂ ਜ਼ਿੰਦਗੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਉਥੇ ਜੰਗ ਦੇ ਹਾਲਾਤਾਂ ਨਾਲ ਘਿਰੇ ਲੋਕਾਂ ਨੇ ਇਸ ਸਮੇਂ ਸੁੱਖ ਦਾ ਸਾਹ ਆਇਆ ਜਦੋਂ ਪੰਜਾਬੀਆਂ ਨੇ ਆਪਣੀ ਰਵਾਇਤੀ ਪਛਾਣ ਲੰਗਰ ਲਾਉਣੇ ਸੁਰੂ ਕਰ ਦਿੱਤੇ। ਜੰਗ ਦੇ ਹਲਾਤਾਂ ’ਚ ਘਿਰੇ ਵਿਦੇਸ਼ੀਆਂ ਸਮੇਤ ਪੰਜਾਬੀਆਂ ਵੱਲੋਂ ਯੂਕ੍ਰੇਨ ਵਾਸੀਆਂ ਨੂੰ ਵੀ ਖਾਣਾ ਮੁਹੱਈਆ ਕਰਵਾਉਣ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਨੂੰ ਦੇਖ ਕੇ ਆਮ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਰਹੀਆਂ ਹਨ।

ਇਹ ਵੀ ਪੜ੍ਹੋ : ਪਹਿਲੀ ਜਮਾਤ 'ਚ ਪੜ੍ਹਦੇ ਬੱਚੇ ਦੀ ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਕਾਰਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਸੋਸ਼ਲ ਮੀਡੀਆ ’ਤੇ ਯੂਕ੍ਰੇਨ ਦੀ ਇਕ ਅਜਿਹੀ ਟ੍ਰੇਨ ਦਾ ਦ੍ਰਿਸ਼ ਵਾਇਰਲ ਹੋ ਰਿਹਾ ਹੈ, ਜੋ ਕਿ ਪੂਰਬੀ ਤੋਂ ਪੱਛਮੀ ਖੇਤਰ ਵੱਲ ਜਾ ਰਹੀ ਸੀ। ਟ੍ਰੇਨ ’ਚ ਪੰਜਾਬੀ ਸਿੱਖ ਨੌਜਵਾਨ ਯਾਤਰੀਆਂ ਨੂੰ ਲੰਗਰ ਵੰਡਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚ ਹਰਦੀਪ ਨਾਂ ਦਾ ਨੌਜਵਾਨ ਸਾਹਮਣੇ ਆ ਰਿਹਾ ਹੈ, ਜੋ ਵਿਦੇਸ਼ੀ ਵਿਦਿਆਰਥੀਆਂ ਸਮੇਤ ਯੂਕ੍ਰੇਨ ਵਾਸੀਆਂ ਨੂੰ ਵੀ ਭੋਜਨ ਮੁਹੱਈਆ ਕਰਾਉਂਦਾ ਨਜ਼ਰ ਆ ਰਿਹਾ ਹੈ। ਜੰਗੀ ਹਲਾਤਾਂ ’ਚ ਵੀ ਲੋਡ਼ਵੰਦ ਲੋਕਾਂ ਨੂੰ ਸਮੇਂ ਸਿਰ ਖਾਣਾ ਮੁਹੱਈਆ ਕਰਾਉਣ ਲਈ ਯੂਕ੍ਰੇਨ ’ਚ ਸ਼ੁਰੂ ਕੀਤੀ ਲੰਗਰ ਦੀ ਮੁਹਿੰਮ ਨੇ ਪੰਜਾਬੀਆਂ ਨੂੰ ਇਕ ਵਾਰ ਫਿਰ ਪੂਰੀ ਦੁਨੀਆ ’ਚ ਚਮਕਾ ਦਿੱਤਾ ਹੈ, ਜੋ ਬੁਲੰਦ ਹੌਸਲਿਆਂ ਨਾਲ ਮਨੁੱਖਤਾ ਦੀ ਵੱਡੀ ਸੇਵਾ ’ਚ ਲੱਗ ਗਏ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News