ਪੰਜਾਬ ਤੋਂ ਬਾਅਦ ਹੁਣ ਕੈਨੇਡਾ ਬਣਿਆ ਗੈਂਗਸਟਰਾਂ ਦਾ ਅੱਡਾ, ਲੁਧਿਆਣੇ ਦੇ ਨੌਜਵਾਨ ਦਾ ਹੋਇਆ ਕਤਲ

08/10/2017 9:57:35 AM

ਸਰੀ— ਬਹੁਤ ਸਾਰੇ ਪੰਜਾਬੀ ਕੈਨੇਡਾ 'ਚ ਜਾ ਕੇ ਮਿਹਨਤਾਂ ਕਰ ਰਹੇ ਹਨ ਅਤੇ ਪਰਿਵਾਰ ਪਾਲ ਰਹੇ ਹਨ। ਜਿੱਥੇ ਕਈ ਪੰਜਾਬੀ ਦੇਸ਼ ਦਾ ਨਾਂ ਉੱਚਾ ਕਰਨ 'ਚ ਯੋਗਦਾਨ ਪਾ ਰਹੇ ਹਨ, ਉੱਥੇ ਹੀ ਕੁੱਝ ਕੁ ਲੋਕਾਂ ਕਾਰਨ ਪੰਜਾਬੀਆਂ ਦਾ ਨਾਂ ਬਦਨਾਮ ਹੋ ਰਿਹਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਲਗਾਤਾਰ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ।   

PunjabKesari
ਸ਼ੁੱਕਰਵਾਰ ਦੁਪਹਿਰ 3.30 ਵਜੇ ਜਾਰਜ ਫੇਰਗੁਇਸਨ ਵੇਅ 'ਚ ਬਲਾਕ 32500 ਨੇੜੇ ਗੈਂਗਵਾਰ ਹੋਈ। ਇੱਥੇ 18 ਸਾਲਾ ਪੰਜਾਬੀ ਨੌਜਵਾਨ ਜਸਪ੍ਰੀਤ ਸਿੱਧੂ ਨੂੰ ਕਾਰ 'ਚ ਹੀ ਗੋਲੀਆਂ ਨਾਲ ਭੁੰਨ੍ਹ ਦਿੱਤਾ ਗਿਆ ਸੀ। ਉਸ ਦੀ ਛਾਤੀ 'ਚ ਗੋਲੀਆਂ ਦਾਗੀਆਂ ਗਈਆਂ ਸਨ । ਜਸਪ੍ਰੀਤ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਕੇ ਦੋਸ਼ੀ ਗੈਂਗਸਟਰ ਫਰਾਰ ਹੋ ਗਏ ਸਨ। ਇਸ ਨੂੰ ਹਸਪਤਾਲ ਭੇਜਿਆ ਗਿਆ ਪਰ ਜਲਦੀ ਹੀ ਇਸ ਦੀ ਮੌਤ ਹੋ ਗਈ। ਜਸਪ੍ਰੀਤ ਸਿੱਧੂ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਪਰ ਸਭ ਕਿਸਮਤ ਅਤੇ ਰੱਬ ਦੇ ਭਾਣੇ ਅੱਗੇ ਮਜਬੂਰ ਹਨ। ਜਸਪ੍ਰੀਤ ਪੰਜਾਬ ਦੇ ਸ਼ਹਿਰ ਲੁਧਿਆਣੇ ਦੇ ਪਿੰਡ ਰਕਬਾ ਨਾਲ ਸੰਬੰਧਤ ਸੀ ਅਤੇ ਉਹ ਆਪਣੇ ਪਰਿਵਾਰ ਸਮੇਤ ਕੈਨੇਡਾ 'ਚ ਰਹਿ ਰਿਹਾ ਸੀ। ਉੱਥੋਂ ਦੀ ਪੁਲਸ ਨੇ ਕਿਹਾ ਕਿ ਉਹ ਵੀ ਗੈਂਗਸਟਰਾਂ ਨਾਲ ਹੀ ਮਿਲਿਆ ਹੋਇਆ ਸੀ।

PunjabKesari
ਕੈਨੇਡਾ ਪੁਲਸ ਨੇ ਕੀਤਾ ਸੀ ਅਲਰਟ
ਪੁਲਸ ਨੇ ਦੱਸਿਆ ਕਿ ਇੱਥੇ ਲਗਾਤਾਰ ਹਿੰਸਕ ਵਾਰਦਾਤਾਂ ਵਾਪਰ ਰਹੀਆਂ ਹਨ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਪੁਲਸ ਨੇ 5 ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਿਨ੍ਹਾਂ 'ਚ ਪੰਜਾਬੀ ਵੀ ਸਨ। ਪੁਲਸ ਨੇ ਦੱਸਿਆ ਸੀ ਕਿ ਉਹ 5 ਵਿਅਕਤੀ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹਨ ਅਤੇ ਲੋਕ ਇਨ੍ਹਾਂ ਤੋਂ ਇਕ ਪਾਸੇ ਹੀ ਰਹਿਣ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੀਆਂ ਜਾਨਾਂ ਨੂੰ ਵੀ ਖਤਰਾ ਹੋ ਸਕਦਾ ਹੈ। ਇਨ੍ਹਾਂ ਦੀ ਪਛਾਣ 25 ਸਾਲਾ ਕਰਮਨ ਗਰੇਵਾਲ(ਵੈਨਕੁਵਰ), 28 ਸਾਲਾ ਮਨਬੀਰ ਗਰੇਵਾਲ(ਕੁਕੋਟਲਮ), 29 ਸਾਲਾ ਇਬਰਾਹਿਮ (ਕੁਕੋਟਲਮ), 23 ਸਾਲਾ ਇੰਦਰਵੀਰ ਜੋਹਲ (ਸਰੀ), 23 ਸਾਲਾ, ਹਰਮੀਤ ਸੰਗੇੜਾ (ਸਰੀ) ਦੇ ਤੌਰ 'ਤੇ ਕੀਤੀ ਗਈ ਹੈ।
ਘਰੋਂ ਸੱਦ ਕੇ ਨੌਜਵਾਨ ਨੂੰ ਬਣਾਇਆ ਨਿਸ਼ਾਨਾ
ਐਬਟਸਫੋਰਡ 'ਚ ਜਸਪ੍ਰੀਤ ਸਿੱਧੂ ਦੇ ਕਤਲ ਤੋਂ ਬਾਅਦ ਦੂਜੇ ਦਿਨ ਸਵੇਰੇ ਇੱਕ ਹੋਰ ਨੌਜਵਾਨ ਨੂੰ ਘਰੋਂ ਸੱਦ ਕੇ ਗੋਲੀਆਂ ਮਾਰੀਆਂ ਗਈਆਂ, ਪਰ ਬਚ ਗਿਆ। ਐਤਵਾਰ ਨੂੰ ਸਰੀ ਦੇ ਕਲੇਟਨ ਹਾਈਟਸ ਇਲਾਕੇ 'ਚ 68 ਐਵੇਨਿਊ ਅਤੇ 196 ਗਲੀ 'ਤੇ ਸਥਿਤ 3 ਘਰਾਂ 'ਤੇ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ। ਬਾਅਦ 'ਚ ਇਨ੍ਹਾਂ ਘਰਾਂ 'ਚੋਂ ਵੱਡੀ ਗਿਣਤੀ 'ਚ ਹਥਿਆਰ ਅਤੇ ਹੋਰ ਸਮਾਨ ਬਰਾਮਦ ਹੋਇਆ। ਸੋਮਵਾਰ ਫਿਰ ਇੱਕ ਘਰ 'ਤੇ ਗੋਲੀਆਂ ਮਾਰੀਆਂ ਗਈਆਂ, ਹਾਲਾਂਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਹਾਲ ਇਹ ਹੈ ਕਿ ਜਦ ਪੁਲਸ ਇਨ੍ਹਾਂ ਲੋਕਾਂ ਨੂੰ ਪੁੱਛਦੀ ਹੈ ਕਿ ਉਹ ਦੱਸਣ ਕਿ ਉਨ੍ਹਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਤਾਂ ਉਹ ਕੋਈ ਜਵਾਬ ਨਹੀਂ ਦਿੰਦੇ। ਪੁਲਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਪਰ ਗੱਲ ਇਹ ਹੈ ਕਿ ਜਦ ਤਕ ਲੋਕ ਆਪ ਪੁਲਸ ਦਾ ਸਾਥ ਨਹੀਂ ਦੇਣਗੇ ਤਦ ਤਕ ਮਾਹੌਲ ਖਰਾਬ ਹੀ ਰਹੇਗਾ। ਕੈਨੇਡਾ 'ਚ ਰਹਿ ਰਹੇ ਹੋਰ ਪੰਜਾਬੀਆਂ ਦਾ ਕਹਿਣਾ ਹੈ ਕਿ ਇੱਥੇ ਡਰ ਦਾ ਮਾਹੌਲ ਬਣ ਗਿਆ ਹੈ। 
ਮੰਗਲਵਾਰ ਸਵੇਰ ਨਜ਼ਦੀਕੀ ਸ਼ਹਿਰ ਰਿਚਮੰਡ ਵਿਖੇ ਸਟੀਵਸਟਨ ਹਾਈਵੇਅ ਅਤੇ ਨੰਬਰ 3 ਰੋਡ ਨੇੜੇ ਇੱਕ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਜਿਸ ਦੀ ਹਾਲਤ ਨਾਜ਼ੁਕ ਹੈ। ਭਾਵੇਂ ਕਿ ਪੰਜਾਬੀਆਂ ਦਾ ਨਸ਼ੀਲੀਆਂ ਵਸਤਾਂ ਵੇਚਣ 'ਚ ਹੱਥ ਘੱਟ ਹੈ ਪਰ ਫਿਰ ਵੀ ਉਹ ਇਸ ਗਲਤ ਕੰਮ 'ਚ ਪੈ ਕੇ ਆਪਣਾ ਤੇ ਆਪਣੇ ਸਾਰੇ ਭਾਈਚਾਰੇ ਦਾ ਨਾਂ ਬਦਨਾਮ ਕਰਵਾ ਰਹੇ ਹਨ।


Related News