ਪੰਜਾਬੀਆਂ ਦੀ ਬੱਲੇ-ਬੱਲੇ! ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ 'ਚ ਇਸ ਸਿੱਖ ਨੂੰ ਮਿਲਿਆ ਅਹਿਮ ਸਥਾਨ

07/22/2017 11:08:39 AM

ਟੋਰਾਂਟੋ— ਕੈਨੇਡਾ ਦੇ ਚੀਫ ਵੈਟਰਨੇਰੀਅਨ ਡਾ. ਹਰਪ੍ਰੀਤ ਸਿੰਘ ਕੋਚਰ ਨੂੰ ਕੈਨੇਡਾ ਦੇ ਇਮੀਗਰੇਸ਼ਨ, ਸ਼ਰਣਾਰਥੀ ਅਤੇ ਸਿਟੀਜ਼ਨਸ਼ਿਪ ਵਿਭਾਗ ਦਾ ਐਸੋਸੀਏਟ ਡਿਪਟੀ ਮੰਤਰੀ ਬਣਾਇਆ ਗਿਆ ਹੈ। ਪਹਿਲਾਂ ਉਹ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦਾ ਕੰਮ ਦੇਖ ਰਹੇ ਸਨ ਅਤੇ ਹੁਣ ਕੈਨੇਡਾ ਦੇ ਇਮੀਗਰੇਸ਼ਨ, ਸ਼ਰਣਾਰਥੀ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਮੰਤਰੀ ਦਾ ਭਾਰ ਵੰਡਾਉਣਗੇ।
ਉਨ੍ਹਾਂ ਦੀ ਥਾਂ ਡਾ. ਜਸਪਿੰਦਰ ਕੋਮਲ ਹਾਲ ਦੀ ਘੜੀ ਕੈਨੇਡਾ ਦੇ ਚੀਫ ਵੈਟਰਨੇਰੀਅਨ ਦਾ ਕੰਮ ਦੇਖਣਗੇ। ਪੰਜਾਬੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਕ ਹੋਰ ਪੰਜਾਬੀ ਨੂੰ ਕੈਨੇਡਾ ਨੇ ਉੱਚ ਸਥਾਨ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੋਚਰ ਨੂੰ ਜਨਵਰੀ 2014 'ਚ ਚੀਫ ਵੈਟਰਨੇਰੀਅਨ ਡਾਕਟਰ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਸੀ.ਐੱਫ.ਆਈ.ਏ. 'ਚ ਮਈ 2015 ਤੋਂ ਸੇਵਾ ਨਿਭਾਈ। 


Related News