ਅਰਮੀਨੀਆ ''ਚ ਫਸੇ ਪੰਜਾਬੀ ਨੌਜਵਾਨ ਸਹੀ ਸਲਾਮਤ ਪੁੱਜੇ ਭਾਰਤ

Sunday, Feb 10, 2019 - 03:19 AM (IST)

ਅਰਮੀਨੀਆ ''ਚ ਫਸੇ ਪੰਜਾਬੀ ਨੌਜਵਾਨ ਸਹੀ ਸਲਾਮਤ ਪੁੱਜੇ ਭਾਰਤ

ਚੰਡੀਗੜ੍ਹ, (ਸ਼ਰਮਾ)- ਪੰਜਾਬ ਵਿਚ ਬੇਰੁਜ਼ਗਾਰੀ ਕਾਰਨ ਵਿਦੇਸ਼ ਜਾਣ ਲਈ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨਾਂ ਨੂੰ ਅੱਜ ਅਰਮੀਨੀਆ ਤੋਂ ਵਾਪਸ ਭਾਰਤ ਲਿਆਉਣ ਦੇ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਹੈ। ਰੁਜ਼ਗਾਰ ਅਤੇ ਰੋਜ਼ੀ-ਰੋਟੀ ਦਾ ਜੁਗਾੜ ਕਰਨ ਦੇ ਮਕਸਦ ਨਾਲ ਪੰਜਾਬ ਦੇ ਧੋਖੇਬਾਜ਼ ਏਜੰਟਾਂ ਦੀ ਮਦਦ ਨਾਲ ਅਰਮੀਨੀਆ ਪਹੁੰਚੇ 4 ਨੌਜਵਾਨਾਂ ਨੇ ਜਦੋਂ ਵਾਪਸ ਭਾਰਤ ਆਉਣ ਲਈ ਭਗਵੰਤ ਮਾਨ ਨੂੰ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ 3-4 ਦਿਨਾਂ ਵਿਚ ਹੀ ਉਕਤ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਵਿਚ ਸਫਲ ਹੋ ਗਏ। ਉਥੇ ਹੀ ਦਿੱਲੀ ਏਅਰਪੋਰਟ 'ਤੇ ਉਕਤ ਨੌਜਵਾਨਾਂ ਨੂੰ ਲੈਣ ਲਈ ਪਹੁੰਚੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਗਵੰਤ ਮਾਨ ਨੂੰ ਆਪਣਾ ਮਸੀਹਾ ਦੱਸਦੇ ਹੋਏ  ਉਨ੍ਹਾਂ ਦਾ ਧੰਨਵਾਦ ਕੀਤਾ। 

ਇਨ੍ਹਾਂ 4 ਨੌਜਵਾਨਾਂ ਨੂੰ ਭਾਰਤ ਵਾਪਸੀ 'ਤੇ ਭਗਵੰਤ ਮਾਨ ਖੁਦ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਲੈਣ ਲਈ ਪਹੁੰਚੇ ਤਾਂ ਕਿ ਉਨ੍ਹਾਂ ਨੂੰ ਇਮੀਗ੍ਰੇਸ਼ਨ 'ਚ ਕਿਸੇ ਤਰ੍ਹਾਂ ਕੋਈ ਪਰੇਸ਼ਾਨੀ ਨਾ ਆਏ। ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਸਥਾਈ ਹੱਲ ਲਈ ਪੰਜਾਬ ਸਰਕਾਰ ਨੂੰ ਫਰਜ਼ੀ ਅਤੇ ਧੋਖੇਬਾਜ਼ ਟ੍ਰੈਵਲ ਏਜੰਟਾਂ ਖਿਲਾਫ ਮੁਹਿੰਮ  ਸ਼ੁਰੂ ਕਰਨੀ ਪਵੇਗੀ ਅਤੇ ਆਪਣੇ ਚੋਣ ਵਾਅਦੇ ਅਨੁਸਾਰ ਸੂਬੇ 'ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ।


author

KamalJeet Singh

Content Editor

Related News