ਮਾਤਮ 'ਚ ਬਦਲੀਆਂ ਖੁਸ਼ੀਆਂ; ਪੰਜਾਬੀ ਨੌਜਵਾਨ ਦਾ ਵਿਦੇਸ਼ ’ਚ ਗੋਲ਼ੀਆਂ ਮਾਰ ਕੇ ਕਤਲ, 2 ਮਹੀਨੇ ਬਾਅਦ ਸੀ ਵਿਆਹ

Saturday, Nov 18, 2023 - 10:53 PM (IST)

ਮਾਤਮ 'ਚ ਬਦਲੀਆਂ ਖੁਸ਼ੀਆਂ; ਪੰਜਾਬੀ ਨੌਜਵਾਨ ਦਾ ਵਿਦੇਸ਼ ’ਚ ਗੋਲ਼ੀਆਂ ਮਾਰ ਕੇ ਕਤਲ, 2 ਮਹੀਨੇ ਬਾਅਦ ਸੀ ਵਿਆਹ

ਲੋਹੀਆਂ (ਸੁਭਾਸ਼, ਮਨਜੀਤ) : ਅੱਜ ਸਵੇਰੇ ਕਰੀਬ 9 ਵਜੇ ਆੜ੍ਹਤੀਆ ਐਸੋਸੀਏਸ਼ਨ ਤੇ ਰੋਟਰੀ ਕਲੱਬ ਲੋਹੀਆਂ ਦੇ ਪ੍ਰਧਾਨ ਜੋਗਾ ਸਿੰਘ ਡੋਲ ਦੇ ਭਤੀਜੇ ਦਾ ਫਿਲੀਪੀਨਜ਼ ਦੇ ਸ਼ਹਿਰ ਸਨਬਲੋ ਨੇੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਰਣਜੀਤ ਰਾਣਾ ਪੁੱਤਰ ਰੇਸ਼ਮ ਸਿੰਘ (33) ਜਦੋਂ ਅੱਜ ਸਵੇਰੇ ਕੰਮ ਕਰਨ ਲਈ ਆਪਣੇ ਸ਼ਹਿਰ ਸਨਬਲੋ ਤੋਂ ਨੇੜਲੇ ਕਸਬਾ ਚਾਓ ’ਚ ਸਟੋਰ 'ਤੇ ਪੁੱਜਾ ਤਾਂ ਉਸ 'ਤੇ ਅਚਾਨਕ ਪਿੱਛੋਂ ਆਏ 2 ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ, ਜੋ ਰਾਣਾ ਦੀ ਪਿੱਠ ’ਚ ਵੱਜ ਕੇ ਛਾਤੀ ’ਚੋਂ ਆਰ-ਪਾਰ ਹੋ ਗਈਆਂ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਕੇ ਡਿੱਗ ਪਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ, ਜਦਕਿ ਕਾਤਲਾਂ ਨੇ ਇਸ ਮੌਕੇ ਕੋਈ ਲੁੱਟ-ਖਸੁੱਟ ਵੀ ਨਹੀਂ ਕੀਤੀ। ਇਸ ਤੋਂ ਜਾਪਦਾ ਹੈ ਕਿ ਉਨ੍ਹਾਂ ਦਾ ਮਨਸੂਬਾ ਸਿਰਫ ਨੌਜਵਾਨ ਦਾ ਕਤਲ ਹੀ ਕਰਨਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਾਕਿਸਤਾਨ 'ਚ ਜੈਸ਼ ਦੇ ਅੱਤਵਾਦੀ ਤਾਜ ਮੁਹੰਮਦ ਦੀ ਗੋਲ਼ੀ ਮਾਰ ਕੇ ਹੱਤਿਆ

ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਪੂਰਾ ਪਰਿਵਾਰ ਫਿਲੀਪੀਨਜ਼ ਦੇ ਸ਼ਹਿਰ ਸਨਬਲੋ ’ਚ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਤੇ ਮ੍ਰਿਤਕ ਨੌਜਵਾਨ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਹੀਆਂ ਛੁੱਟੀਆਂ ਮਨਾਉਣ ਆਇਆ ਸੀ ਤੇ ਦੀਵਾਲੀ ਤੋਂ 2 ਦਿਨ ਪਹਿਲਾਂ ਹੀ ਲੋਹੀਆਂ ਤੋਂ ਮਨੀਲਾ ਲਈ ਰਵਾਨਾ ਹੋਇਆ ਸੀ। 2 ਮਹੀਨੇ ਬਾਅਦ ਫਰਵਰੀ 2024 ’ਚ ਉਸ ਦਾ ਵਿਆਹ ਰੱਖਿਆ ਹੋਇਆ ਸੀ। ਉਸ ਦੀ ਮੰਗਣੀ ਕਰਤਾਰਪੁਰ ਨੇੜੇ ਪਿੰਡ ਵਿਸ਼ਵਾਸਪੁਰ ’ਚ ਹੋਈ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News