ਅਫ਼ਰੀਕਾ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਰੋ-ਰੋ ਹੋਇਆ ਹਾਲੋ ਬੇਹਾਲ

Friday, Apr 01, 2022 - 11:35 AM (IST)

ਅਫ਼ਰੀਕਾ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਰੋ-ਰੋ ਹੋਇਆ ਹਾਲੋ ਬੇਹਾਲ

ਮੰਜੀ ਸਾਹਿਬ ਕੋਟਾਂ (ਧੀਰਾ)- ਪਿੰਡ ਗਾਜੀਪੁਰ ਦੇ ਨੌਜਵਾਨ ਦੀ ਅਫ਼ਰੀਕਾ ਦੇ ਸ਼ਹਿਰ ਅੰਕਾਰਾ ਵਿਚ ਬੀਤੇ ਦਿਨ ਇਕ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੇ ਰਿਸ਼ਤੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਸਿੰਘ ਔਜਲਾ ਅਫ਼ਰੀਕਾ ਦੇ ਸ਼ਹਿਰ ਅੰਕਾਰਾ ਵਿਚ ਪਿਛਲੇ 4 ਸਾਲ ਤੋਂ ਰਹਿ ਰਿਹਾ ਸੀ। ਉਹ ਉਥੇ ਇਕ ਮੋਟਰ ਗੈਰਾਜ ’ਚ ਮਕੈਨਿਕ ਵਜੋਂ ਕੰਮ ਕਰਦਾ ਸੀ। ਮੰਗਲਵਾਰ ਦੀ ਸਵੇਰ ਸ਼ਰਨਜੀਤ ਆਪਣੇ ਮੋਟਰਸਾਈਕਲ ’ਤੇ ਕੰਮ ਲਈ ਜਾ ਰਿਹਾ ਸੀ ਤਾਂ ਕਾਰ ਨਾਲ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਰੋ-ਰੋ ਹਾਲੋ ਬੇਹਾਲ ਹੋਇਆ ਪਿਆ ਹੈ। 

ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News