ਅਮਰੀਕਾ ਤੋਂ ਆਈ ਪੁੱਤ ਦੀ ਬੁਰੀ ਖ਼ਬਰ ਕਾਰਨ ਝੁੱਲ੍ਹੀ ਦੁੱਖਾਂ ਦੀ ਹਨ੍ਹੇਰੀ, ਜੋ ਸੋਚਿਆ, ਕਿਸਮਤ ਨੂੰ ਨਾ ਹੋਇਆ ਮਨਜ਼ੂਰ

Monday, Mar 28, 2022 - 09:44 AM (IST)

ਅਮਰੀਕਾ ਤੋਂ ਆਈ ਪੁੱਤ ਦੀ ਬੁਰੀ ਖ਼ਬਰ ਕਾਰਨ ਝੁੱਲ੍ਹੀ ਦੁੱਖਾਂ ਦੀ ਹਨ੍ਹੇਰੀ, ਜੋ ਸੋਚਿਆ, ਕਿਸਮਤ ਨੂੰ ਨਾ ਹੋਇਆ ਮਨਜ਼ੂਰ

ਤਰਨਤਾਰਨ (ਰਮਨ) : ਜ਼ਿਲ੍ਹੇ ਅਧੀਨ ਆਉਂਦੇ ਪਿੰਡ ਨੋਨੇ ਦੇ ਨਿਵਾਸੀ ਹਰਪਾਲ ਸਿੰਘ ਪੁੱਤਰ ਬਲਬੀਰ ਸਿੰਘ ਕਰੀਬ 4 ਸਾਲ ਪਹਿਲਾਂ ਅਮਰੀਕਾ ਗਿਆ ਸੀ। ਬੀਤੇ ਸ਼ਨੀਵਾਰ ਟਰੱਕ ਚਲਾਉਂਦੇ ਸਮੇਂ ਸੜਕ ਹਾਦਸੇ ਦੌਰਾਨ ਉਹ ਮੌਤ ਦਾ ਸ਼ਿਕਾਰ ਹੋ ਗਿਆ। ਇਸ ਖ਼ਬਰ ਨੂੰ ਸੁਣ ਕੇ ਪਰਿਵਾਰ 'ਤੇ ਦੁੱਖਾਂ ਦੀ ਹਨ੍ਹੇਰੀ ਝੁੱਲ ਗਈ। ਪਰਿਵਾਰ ਅਤੇ ਮ੍ਰਿਤਕ ਨੌਜਵਾਨ ਨੇ ਜੋ ਸੋਚਿਆ ਸੀ, ਉਹ ਕਿਸਮਤ ਨੂੰ ਮਨਜ਼ੂਰ ਨਾ ਹੋਇਆ।

ਇਹ ਵੀ ਪੜ੍ਹੋ : ਘੋਰ ਕਲਯੁਗ! ਨਾਨੇ ਨੇ 12 ਸਾਲਾ ਦੋਹਤੀ ਨਾਲ ਵਾਰ-ਵਾਰ ਕੀਤਾ ਜਬਰ-ਜ਼ਿਨਾਹ, ਇੰਝ ਸਾਹਮਣੇ ਆਈ ਕਰਤੂਤ

ਇਸ ਖ਼ਬਰ ਦੇ ਪਤਾ ਲੱਗਣ ਤੋਂ ਬਾਅਦ ਜਿੱਥੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ, ਉੱਥੇ ਪਰਿਵਾਰ ਵੱਲੋਂ ਪੰਜਾਬ ਅਤੇ ਭਾਰਤ ਸਰਕਾਰ ਤੋਂ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਵਾਪਸ ਮੰਗਵਾਉਣ ਦੀ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ। ਹਰਪਾਲ ਸਿੰਘ ਪੁੱਤਰ ਬਲਬੀਰ ਸਾਲ 2018 ਦੌਰਾਨ ਆਪਣੀ ਕਰੀਬ ਤਿੰਨ ਏਕੜ ਜ਼ਮੀਨ 30 ਲੱਖ ਰੁਪਏ ’ਚ ਗਹਿਣੇ ਪਾ ਅਮਰੀਕਾ ਰਵਾਨਾ ਹੋ ਗਿਆ ਸੀ, ਤਾਂ ਜੋ ਘਰ ’ਚ ਬਜ਼ੁਰਗ ਮਾਂ-ਪਿਓ, ਪਤਨੀ ਅਤੇ ਦੋ ਛੋਟੀਆਂ ਧੀਆਂ ਦਾ ਭਵਿੱਖ ਸੁਧਾਰ ਸਕੇ ਪਰ ਅਜਿਹਾ ਨਾ ਹੋ ਸਕਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀਆਂ ਜੇਲ੍ਹਾਂ 'ਚ ਪਿਆ ਭੜਥੂ, ਜੇਲ੍ਹ ਮੰਤਰੀ ਵੱਲੋਂ ਸਖ਼ਤ ਚਿਤਾਵਨੀ ਜਾਰੀ

ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਅਮਰੀਕਾ ਦੇ ਆਈ-68 ਹਾਈਵੇਅ ਉੱਪਰ ਸਵੇਰੇ 5.10 ਵਜੇ ਅਮਰੀਕਾ ਦੀ ਪੁਲਸ ਨੇ ਇਕ 2019 ਪੀਟਰਬਿਲਟ ਟਰੈਕਟਰ ਅਤੇ ਟ੍ਰੇਲਰ ਨੂੰ ਹਾਈਵੇਅ 'ਤੇ ਪਲਟਿਆ ਹੋਇਆ ਪਾਇਆ। ਪੁਲਸ ਅਨੁਸਾਰ ਇਹ ਹਾਦਸਾ ਸੈਂਡੀ ਮਾਈਲ ਰੋਡ ਓਵਰਪਾਸ ਦੇ ਨੇੜੇ ਹੋਇਆ। ਇਹ ਪਤਾ ਨਹੀਂ ਲੱਗ ਸਕਿਆ ਕਿ ਹਾਦਸਾ ਕਿਸ ਤਰ੍ਹਾਂ ਹੋਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News