ਇਕ ਹੋਰ ਪੰਜਾਬੀ ਨੌਜਵਾਨ ਕੈਨੇਡਾ ਤੋਂ ਹੋਵੇਗਾ ਡਿਪੋਰਟ ! ਖ਼ੁਦ ਕਬੂਲਿਆ ਵੱਡਾ ਗੁਨਾਹ

Tuesday, Jun 16, 2026 - 04:18 PM (IST)

ਇਕ ਹੋਰ ਪੰਜਾਬੀ ਨੌਜਵਾਨ ਕੈਨੇਡਾ ਤੋਂ ਹੋਵੇਗਾ ਡਿਪੋਰਟ ! ਖ਼ੁਦ ਕਬੂਲਿਆ ਵੱਡਾ ਗੁਨਾਹ

ਇੰਟਰਨੈਸ਼ਨਲ ਡੈਸਕ : ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਨੇ ਇੱਕ ਵੱਡਾ ਫੈਸਲਾ ਸੁਣਾਉਂਦਿਆਂ ਭਾਰਤੀ ਪੰਜਾਬੀ ਨਾਗਰਿਕ ਅਬਜੀਤ ਸਿੰਘ ਕਿੰਗੜਾ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਬਜੀਤ ਕਿੰਗੜਾ ਨੂੰ ਮਸ਼ਹੂਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਵਿਕਟੋਰੀਆ ਸਥਿਤ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਹੈ, ਜੋ ਉਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇਸ਼ਾਰੇ 'ਤੇ ਕੀਤਾ ਸੀ।

IRB ਦੇ ਮੈਂਬਰ ਅਜ਼ੀਮ ਲਾਲਜੀ ਨੇ ਅਬਜੀਤ ਕਿੰਗੜਾ ਨੇ ਏ.ਪੀ. ਢਿੱਲੋਂ ਦੇ ਘਰ 'ਤੇ 14 ਰਾਊਂਡ ਗੋਲੀਆਂ ਚਲਾਉਣ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੀ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਸ਼ੇਅਰ ਕੀਤੀਆਂ ਸਨ, ਜਿਸ ਨਾਲ ਬਿਸ਼ਨੋਈ ਗੈਂਗ ਨੂੰ ਓਂਟਾਰੀਓ ਤੋਂ ਬ੍ਰਿਟਿਸ਼ ਕੋਲੰਬੀਆ ਤੱਕ ਦਹਿਸ਼ਤ ਫੈਲਾਉਣ 'ਚ ਮਦਦ ਮਿਲੀ ਹੈ।

ਹਾਲਾਂਕਿ ਅਬਜੀਤ 'ਤ ਡਿਪੋਰਟੇਸ਼ਨ ਦਾ ਇਹ ਹੁਕਮ ਤੁਰੰਤ ਲਾਗੂ ਨਹੀਂ ਹੋਵੇਗਾ, ਕਿਉਂਕਿ 26 ਸਾਲਾ ਅਬਜੀਤ ਕਿੰਗੜਾ ਪਿਛਲੇ ਸਾਲ ਅਦਾਲਤ 'ਚ ਆਪਣਾ ਗੁਨਾਹ ਕਬੂਲਣ ਤੋਂ ਬਾਅਦ ਕੈਨੇਡਾ ਦੀ ਜੇਲ੍ਹ ਵਿੱਚ 6 ਸਾਲ ਦੀ ਸਜ਼ਾ ਕੱਟ ਰਿਹਾ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ- 'ਹਾਲੇ ਖ਼ਤਮ ਨਹੀਂ ਹੋਈ ਜੰਗ..!' ਇਜ਼ਰਾਈਲੀ PM ਨੇ ਦੇ'ਤੀ ਚਿਤਾਵਨੀ

ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਏ.ਪੀ. ਢਿੱਲੋਂ ਬਿਸ਼ਨੋਈ ਗੈਂਗ ਦੇ ਨਿਸ਼ਾਨੇ 'ਤੇ ਇਸ ਲਈ ਆਏ ਕਿਉਂਕਿ ਉਨ੍ਹਾਂ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਇੱਕ ਮਿਊਜ਼ਿਕ ਵੀਡੀਓ ਬਣਾਇਆ ਸੀ। ਸਲਮਾਨ ਖਾਨ ਲਾਰੈਂਸ ਬਿਸ਼ਨੋਈ ਭਾਈਚਾਰੇ ਵੱਲੋਂ ਪੂਜੇ ਜਾਣ ਵਾਲੇ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ਕਰ ਕੇ ਗੈਂਗ ਦੇ ਨਿਸ਼ਾਨੇ 'ਤੇ ਹਨ।

ਕਿੰਗੜਾ, ਜੋ ਕਿ 2018 'ਚ ਸਟੱਡੀ ਪਰਮਿਟ 'ਤੇ ਕੈਨੇਡਾ ਆਇਆ ਸੀ, ਨੇ ਦੱਸਿਆ ਕਿ ਉਸ ਦੀ ਮੁਲਾਕਾਤ ਵਿਕਰਮ ਸ਼ਰਮਾ ਨਾਂ ਦੇ ਵਿਅਕਤੀ ਨਾਲ ਹੋਈ, ਜਿਸ ਨੇ ਉਸ ਨੂੰ ਇਸ ਹਮਲੇ ਲਈ 4,000 ਡਾਲਰ ਦਿੱਤੇ ਸਨ। ਸਤੰਬਰ 2024 ਵਿੱਚ ਹੋਏ ਇਸ ਹਮਲੇ ਦੌਰਾਨ ਏ.ਪੀ. ਢਿੱਲੋਂ ਦਾ ਰੂਮਮੇਟ ਘਰ ਦੇ ਅੰਦਰ ਹੀ ਸੀ, ਜੋ ਕਿ ਹਮਲੇ ਦੌਰਾਨ ਵਾਲ-ਵਾਲ ਬਚਿਆ।

ਅਬਜੀਤ ਕਿੰਗੜਾ ਨੇ ਅਦਾਲਤ 'ਚ ਦਾਅਵਾ ਕੀਤਾ ਕਿ ਉਸ ਨੂੰ ਇਹ ਕਹਿ ਕੇ ਭੇਜਿਆ ਗਿਆ ਸੀ ਕਿ ਘਰ ਖਾਲੀ ਹੈ ਅਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਬਿਸ਼ਨੋਈ ਗੈਂਗ ਲਈ ਕੰਮ ਕਰ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਭਾਰਤ ਭੇਜਿਆ ਗਿਆ ਤਾਂ ਬਿਸ਼ਨੋਈ ਗੈਂਗ ਉਸ ਨੂੰ ਜਾਨੋਂ ਮਾਰ ਦੇਵੇਗਾ। ਕਿੰਗੜਾ ਨੇ ਇਸ ਡਿਪੋਰਟੇਸ਼ਨ ਆਰਡਰ ਖ਼ਿਲਾਫ਼ ਫੈਡਰਲ ਕੋਰਟ 'ਚ ਅਪੀਲ ਕਰਨ ਦੀ ਗੱਲ ਕਹੀ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਪਿਛਲੇ ਸਾਲ ਹੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ 'ਅੱਤਵਾਦੀ ਸੰਗਠਨ' ਐਲਾਨਿਆ ਸੀ, ਕਿਉਂਕਿ ਇਹ ਗੈਂਗ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਨਸ਼ਾ ਤਸਕਰੀ ਅਤੇ ਕਰੋੜਾਂ ਡਾਲਰਾਂ ਦੀ ਫਿਰੌਤੀ ਦੇ ਗਲੋਬਲ ਨੈੱਟਵਰਕ ਨੂੰ ਚਲਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News