ਪੰਚਾਇਤੀ ਚੋਣਾਂ : ਪਟਿਆਲਾ ਯੂਨੀਵਰਸਿਟੀ ਵਲੋਂ 29 ਦਸੰਬਰ ਦੀਆਂ ਪ੍ਰੀਖਿਆਵਾਂ ਮੁਲਤਵੀ
Friday, Dec 21, 2018 - 10:04 AM (IST)

ਪਟਿਆਲਾ(ਇੰਦਰਜੀਤ)— ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 30 ਦਸੰਬਰ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਦੇਖਦੇ ਹੋਏ 29 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਕੋਰਸਾਂ ਦੀ 29 ਦਸੰਬਰ ਨੂੰ ਲਿਖਤੀ ਪ੍ਰੀਖਿਆ ਹੋਣੀ ਸੀ, ਉਸ ਸਬੰੰਧੀ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਅਤੇ ਸਥਾਨ ਪਹਿਲਾਂ ਵਾਲਾ ਹੀ ਰਹੇਗਾ। ਇਸ ਸਬੰਧੀ ਸਾਰਾ ਵੇਰਵਾ ਹੇਠਾਂ ਦਿੱਤਾ ਗਿਆ ਹੈ।