ਪੰਜਾਬੀ ਯੂਨੀਵਰਸਿਟੀ ਦਾ ਆਨਲਾਈਨ ਰਿਜ਼ਲਟ ਵਿਵਾਦਾਂ ''ਚ
Thursday, Jun 15, 2017 - 06:42 AM (IST)
ਜਲੰਧਰ (ਬੁਲੰਦ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੱਜ ਐੱਮ .ਏ. ਜੇ. ਐੱਮ. ਸੀ. ਸਮੈਸਟਰ ਤੀਜਾ ਡਿਸਟੈਂਸ ਐਜੂਕੇਸ਼ਨ ਦਾ ਨਤੀਜਾ ਆਨਲਾਈਨ ਹੁੰਦੇ ਸਾਰ ਹੀ ਵਿਦਿਆਰਥੀਆਂ 'ਚ ਹੜਕੰਪ ਮਚ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਪਹਿਲਾਂ ਹੀ ਕਾਫੀ ਦੇਰੀ ਨਾਲ ਨਤੀਜਾ ਆਇਆ ਹੈ। ਦਸੰਬਰ 'ਚ ਤੀਜੇ ਸਮੈਸਟਰ ਦੇ ਪੇਪਰ ਹੋਏ ਸਨ ਅਤੇ ਜੂਨ 'ਚ ਜਾ ਕੇ ਨਤੀਜਾ ਆਇਆ ਪਰ ਆਨਲਾਈਨ ਨਤੀਜਾ ਬਿਲਕੁੱਲ ਗਲਤ ਸੀ।
ਡਿਸਟੈਂਸ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਨਤੀਜਾ ਜੋ ਅੱਜ ਆਨਲਾਈਨ ਆਇਆ ਹੈ, ਉਸ 'ਚ ਤੀਜੇ ਸਮੈਸਟਰ ਦੇ ਨਤੀਜੇ 'ਚ ਸਾਰੇ ਸਬਜੈਕਟ ਦੂਜੇ ਸਮੈਸਟਰ ਵਾਲੇ ਸ਼ੋਅ ਹੋ ਰਹੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਤੀਜੇ ਸਮੈਸਟਰ 'ਚ ਉਨ੍ਹਾਂ ਦੇ ਵਿਸ਼ੇ ਰਿਸਰਚ ਐਪਲੀਕੇਸ਼ਨ, ਰੇਡੀਓ ਐਂਡ ਟੀ. ਵੀ. ਪ੍ਰੋਡਕਟਸ ਤਕਨੀਕਾਂ, ਡਿਵੈਲਪਮੈਂਟ ਕਮਿਊਨੀਕੇਸ਼ਨ ਅਤੇ ਪਬਲਿਕ ਰਿਲੇਸ਼ਨ ਸਨ ਪਰ ਜੋ ਰਿਜ਼ਲਟ ਆਨਲਾਈਨ ਐਲਾਨ ਕੀਤਾ ਗਿਆ, ਉਸ 'ਚ ਦੂਜੇ ਸਮੈਸਟਰ ਵਾਲੇ ਰਿਜ਼ਲਟ ਐਡਵਰਟਾਈਜ਼, ਇਲੈਕਟ੍ਰਾਨਿਕ ਮੀਡੀਆ, ਐਡੀਟਿੰਗ ਐਂਡ ਐਡੀਟੋਰੀਅਲ ਅਤੇ ਅਤੇ ਰਿਸਰਚ ਮੈਥਾਲੋਜੀ ਸ਼ੋਅ ਹੋ ਰਹੇ ਹਨ।
ਵਿਦਿਆਰਥੀਆਂ ਨੇ ਦੱਸਿਆ ਕਿ ਇਸ ਨਤੀਜੇ 'ਚ ਕਾਫੀ ਵਿਦਿਆਰਥੀਆਂ ਦੇ ਰੋਲ ਨੰਬਰ ਤੇ ਨਾਂ ਵੀ ਗਲਤ ਦਿਖਾਏ ਜਾ ਰਹੇ ਹਨ। ਕੁਝ ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਇੰਟਰਨਲ ਸਮੈਸਟਰ ਅਤੇ ਹੋਰ ਨੰਬਰ ਵੀ ਬਹੁਤ ਘੱਟ ਲੱਗੇ ਹਨ। ਵਿਦਿਆਰਥੀਆਂ ਨੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਕਿ ਉਹ ਰਿਜ਼ਲਟ ਦੁਬਾਰਾ ਚੈੱਕ ਕਰਵਾਉਣ ਅਤੇ ਸਾਰਾ ਡਾਟਾ ਤੇ ਨੰਬਰ ਸਹੀ ਤਰੀਕੇ ਨਾਲ ਲਗਾਏ ਜਾਣ, ਕਿਉਂਕਿ ਇਨ੍ਹਾਂ ਨਤੀਜਿਆਂ 'ਤੇ ਹੀ ਵਿਦਿਆਰਥੀਆਂ ਦਾ ਭਵਿੱਖ ਨਿਰਭਰ ਹੈ।
ਮਾਮਲੇ ਸਬੰਧੀ ਯੂਨੀਵਰਸਿਟੀ ਦੇ ਐਗਜ਼ਾਮੀਨੇਸ਼ਨ ਵਿਭਾਗ ਨਾਲ ਗੱਲ ਕਰਨੀ ਚਾਹੀ ਪਰ ਸੰਪਰਕ ਨਹੀਂ ਹੋ ਸਕਿਆ।
