ਜ਼ਿੰਦਗੀ ਤੋਂ ਨਿਰਾਸ਼ ਹੋਇਆ ਪੰਜਾਬੀ ਗੀਤਕਾਰ ਤੇ ਕਾਂਗਰਸੀ ਆਗੂ, ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

Friday, Apr 16, 2021 - 06:53 PM (IST)

ਜ਼ਿੰਦਗੀ ਤੋਂ ਨਿਰਾਸ਼ ਹੋਇਆ ਪੰਜਾਬੀ ਗੀਤਕਾਰ ਤੇ ਕਾਂਗਰਸੀ ਆਗੂ, ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ (ਬਿਊਰੋ) : ਗੀਤਕਾਰ ਤੇ ਕਾਂਗਰਸੀ ਆਗੂ ਮਹਿਕਮ ਸਿੰਘ ਬਰਾੜ ਵੱਲੋਂ ਵਾਸੀ ਪਿੰਡ ਗਿਲਜੇਵਾਲਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਬੀਤੀ ਰਾਤ ਮਹਿਕਮ ਸਿੰਘ ਬਰਾੜ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਈਵ ਹੋ ਕੇ ਜ਼ਿੰਦਗੀ ਤੋਂ ਨਿਰਾਸ਼ਾ ਦਾ ਵੱਡਾ ਪ੍ਰਗਟਾਵਾ ਕਰਦਿਆਂ ਨਹਿਰ 'ਚ ਛਾਲ ਮਾਰਨ ਤੇ ਇਸ ਲਈ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾਉਣ ਦਾ ਵੀ ਉਨ੍ਹਾਂ ਨੇ ਜ਼ਿਕਰ ਕੀਤਾ ਸੀ ਪਰ ਰਾਤ ਹੀ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

PunjabKesari

ਦੱਸ ਦਈਏ ਕਿ ਗੀਤਕਾਰ ਤੇ ਕਾਂਗਰਸੀ ਆਗੂ ਮਹਿਕਮ ਸਿੰਘ ਬਰਾੜ ਆਪਣੇ ਪਿੱਛੇ ਇਕ ਮਾਸੂਮ ਪੁੱਤਰ ਤੇ ਮਾਂ ਛੱਡ ਗਿਆ ਹੈ। ਮੋਹਕਮ ਸਿੰਘ ਬਰਾੜ ਨੇ ਦਿੱਲੀ ਸੰਘਰਸ਼ 'ਚ ਵੀ ਕਈ ਦਿਨ ਸ਼ਮੂਲੀਅਤ ਕੀਤੀ ਸੀ ਅਤੇ ਇਸ ਸਬੰਧੀ ਗੀਤ ਵੀ ਲਿਖੇ ਸਨ। 

PunjabKesari

ਦੱਸਿਆ ਜਾ ਰਿਹਾ ਹੈ ਕਿ ਅੱਜ ਪਿੰਡ ਗਿਲਜੇਵਾਲਾ ਦੇ ਸ਼ਮਸ਼ਾਨਘਾਟ ਵਿਖੇ ਮੋਹਕਮ ਸਿੰਘ ਬਰਾੜ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ, ਰਾਜਾ ਵੜਿੰਗ, ਹਰਚਰਨ ਸਿੰਘ, ਸੋਧਾਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸ੍ਰੀ ਮੁਕਤਸਰ ਸਾਹਿਬ ਨਰਿੰਦਰ ਸਿੰਘ ਕਾਉਣੀ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਜ਼ਿਲਾ ਨਿਰਮਲ ਸਿੰਘ, ਸਰਪੰਚ ਪਿੰਡ ਗਿਲਜੇਵਾਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਰਿਸ਼ਤੇਦਾਰਾਂ ਆਦਿ ਮੌਜੂਦ ਸਨ।


author

sunita

Content Editor

Related News