ਸ਼੍ਰੀ ਬਰਾੜ ਦਾ ਖ਼ੁਲਾਸਾ, 'ਸਾਲ 'ਚ 8 ਵਾਰ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼', ਮੂਸੇਵਾਲਾ ਬਾਰੇ ਵੀ ਆਖੀ ਇਹ ਗੱਲ

Thursday, Feb 02, 2023 - 11:08 AM (IST)

ਸ਼੍ਰੀ ਬਰਾੜ ਦਾ ਖ਼ੁਲਾਸਾ, 'ਸਾਲ 'ਚ 8 ਵਾਰ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼', ਮੂਸੇਵਾਲਾ ਬਾਰੇ ਵੀ ਆਖੀ ਇਹ ਗੱਲ

ਜਲੰਧਰ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾ ਹੀ ਕਈ ਕਲਾਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸੇ ਦੌਰਾਨ ਪਿਛਲੇ ਸਾਲ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਖ਼ਬਰ ਨੇ ਨਾ ਸਿਰਫ਼ ਪੰਜਾਬ 'ਚ ਸਗੋਂ ਵਿਦੇਸ਼ਾਂ 'ਚ ਬੈਠੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸੇ ਦੌਰਾਨ ਹੁਣ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹਾਲ ਹੀ 'ਚ ਸ਼੍ਰੀ ਬਰਾੜ ਨੇ ਲਾਈਵ ਹੋ ਕੇ ਆਪਣੇ ਦਿਲ ਦੇ ਜਜ਼ਬਾਤ ਲੋਕਾਂ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਦੱਸਿਆ ਕਿਸ ਤਰ੍ਹਾਂ ਮੈਨੂੰ ਬੁਰੇ ਹਾਲਾਤਾਂ 'ਚੋਂ ਗੁਜ਼ਰਨਾ ਪੈ ਰਿਹਾ ਹੈ। ਮੈਂ ਦੱਸ ਨਹੀਂ ਸਕਦਾ ਕਿ ਮੈਂ ਕੀ ਕੁਝ ਹੁਣ ਤੱਕ ਬਰਦਾਸ਼ਤ ਕੀਤਾ ਹੈ।

ਕਈ ਵਾਰ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
ਦੱਸ ਦਈਏ ਕਿ ਸ਼੍ਰੀ ਬਰਾੜ ਨੇ ਲਾਈਵ ਦੌਰਾਨ ਇਹ ਵੀ ਦੱਸਿਆ ਕਿ ਸਾਲ 'ਚ ਬਾਰਾਂ ਮਹੀਨੇ ਹੁੰਦੇ ਹਨ ਅਤੇ ਬਾਰਾਂ 'ਚੋਂ ਅੱਠ ਮਹੀਨਿਆਂ ਦੌਰਾਨ ਮੈਂ ਛੱਤ ਨੂੰ ਰੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਹਾਲਾਤ ਬਣ ਜਾਂਦੇ ਹਨ। 

'ਕਿਸਾਨ ਅੰਦੋਲਨ' ਦੌਰਾਨ ਆਏ ਸਨ ਚਰਚਾ 'ਚ
ਦੱਸ ਦਈਏ ਕਿ 'ਕਿਸਾਨ ਅੰਦੋਲਨ' ਦੌਰਾਨ ਆਪਣੇ ਗੀਤ 'ਕਿਸਾਨ ਐਂਥਮ' ਕਾਰਨ ਸ਼੍ਰੀ ਬਰਾੜ ਚਰਚਾ 'ਚ ਆਏ ਸਨ। ਇਸ ਦੌਰਾਨ ਉਨ੍ਹਾਂ  ਕਿਸਾਨਾਂ ਦੀ ਹਿਮਾਇਤ 'ਚ ਕਈ ਗੀਤ ਵੀ ਕੱਢੇ ਸਨ ਅਤੇ ਇਹ ਗੀਤ ਹਿੱਟ ਵੀ ਹੋਏ ਸਨ। ਇਨ੍ਹਾਂ ਗੀਤਾਂ ਕਾਰਨ ਕਈ ਵਾਰ ਉਨ੍ਹਾਂ ਨੂੰ ਜੇਲ੍ਹ 'ਚ ਵੀ ਸਮਾਂ ਬਿਤਾਉਣਾ ਪਿਆ ਸੀ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਹਾਲ ਹੀ ‘ਚ ਉਨ੍ਹਾਂ ਦਾ ਰੁਪਿੰਦਰ ਹਾਂਡਾ ਨਾਲ 'ਬੰਦੀ ਸਿੰਘਾਂ' ਦੀ ਰਿਹਾਈ ਨੂੰ ਲੈ ਕੇ ਵੀ ਗੀਤ ਰਿਲੀਜ਼ ਹੋਇਆ ਹੈ।

ਵਿਰੋਧੀਆਂ ਨੂੰ ਦਿੱਤੀ ਚਿਤਾਵਨੀ
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਮੈਂ ‘ਬੇੜੀਆਂ’ ਗਾਣਾ ਕੱਢਿਆ ਤਾਂ ਉਸ ਤੋਂ ਬਾਅਦ ਵੀ ਮੈਨੂੰ ਬਹੁਤ ਕੁਝ ਕਿਹਾ ਗਿਆ। ਬਰਾੜ ਨੇ ਕਿਹਾ ਕਿ ਤੁਸੀਂ ਹਜ਼ਾਰ ਕਲਮਾਂ ਮੇਰੇ ਖ਼ਿਲਾਫ਼ ਚਲਵਾ ਲਓ, ਤੁਹਾਡੇ ਕੋਲ ਇਕੋ ਹੱਲ ਹੈ, ਜੇ ਤੁਸੀਂ ਮੈਨੂੰ ਕਿਸੇ ਕੋਲੋਂ ਗੋਲੀ ਮਰਵਾ ਦਿਓਗੇ, ਮੈਂ ਉਸ ਦਿਨ ਟਿਕ ਜਾਵਾਂਗਾ ਨਹੀਂ ਤਾਂ ਓਨਾ ਚਿਰ ਆਪਣੀ ਇਕ ਕਲਮ ਨਾਲ ਤੁਹਾਡੀ ਸਾਰਿਆਂ ਦੀ ਨੀਂਦ ਉਡਾ ਕੇ ਰੱਖਾਂਗਾ। ਮੈਂ ਪੰਜਾਬ ਦਾ ਦਿੱਤਾ ਖਾਂਦਾ ਹਾਂ ਅਤੇ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News