6 ਸਾਲਾਂ ਮਗਰੋਂ  ਸੁਲਝਾਈ ਪੰਜਾਬੀ ਗਾਇਕ ਦੇ ਕਤਲ ਦੀ ਗੁੱਥੀ, ਮੋਹਾਲੀ ਤੋਂ ਕਾਤਲ ਕੀਤਾ ਗ੍ਰਿਫ਼ਤਾਰ

Friday, Dec 15, 2023 - 04:21 PM (IST)

6 ਸਾਲਾਂ ਮਗਰੋਂ  ਸੁਲਝਾਈ ਪੰਜਾਬੀ ਗਾਇਕ ਦੇ ਕਤਲ ਦੀ ਗੁੱਥੀ, ਮੋਹਾਲੀ ਤੋਂ ਕਾਤਲ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ : 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਉਰਫ ਈਸਾਪੁਰੀਆ ਵਿਰਕ ਦੇ ਕਤਲ ਦੀ ਗੁੱਥੀ ਪੰਜਾਬ ਪੁਲਸ ਨੇ ਸੁਲਝਾ ਦਿੱਤੀ ਹੈ। ਇਸ ਮਾਮਲੇ 'ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਇਸ ਦੀ ਜਾਣਕਾਰੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਐਕਸ (ਟਵਿੱਟਰ ਅਕਾਊਂਟ) 'ਤੇ ਟਵੀਟ ਕਰਦਿਆਂ ਦਿੱਤੀ ਹੈ। 

ਦੱਸਿਆ ਜਾ ਰਿਹਾ ਹੈ ਕਿ 6 ਸਾਲ ਪਹਿਲਾਂ ਯਾਨੀਕਿ ਸਾਲ 2018 'ਚ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਨਵਜੋਤ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਖ਼ਬਰਾਂ ਮੁਤਾਬਕ, ਗਾਇਕ ਦੇ 5 ਗੋਲੀਆਂ ਲੱਗੀਆਂ ਸਨ। ਉਦੋਂ ਤੋਂ ਪੁਲਸ ਦੇ ਹੱਥ ਇਸ ਮਾਮਲੇ 'ਚ ਕੋਈ ਸੁਰਾਗ ਨਹੀਂ ਲੱਗ ਰਿਹਾ ਸੀ ਪਰ ਹੁਣ ਇਹ ਗੁੱਥੀ ਸੁਲਝ ਗਈ ਹੈ। ਮੋਹਾਲੀ ਦੇ ਸੀ. ਆਈ. ਏ. ਪੁਲਸ ਨੇ ਡੂੰਘਾਈ ਨਾਲ ਤਫਤੀਸ਼ ਕਰਕੇ ਅਸਲ ਦੋਸ਼ੀ ਨੂੰ ਕਾਬੂ ਕੀਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਾਇਕ ਨਵਜੋਤ ਸਿੰਘ ਵਿਰਕ ਦਾ ਕਤਲ ਲਵ ਟਰਾਇੰਗਲ ਅਤੇ ਜਾਇਦਾਦ ਨੂੰ ਲੈ ਕੇ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’

28 ਮਈ ਨੂੰ ਵਾਪਸੀ ਸੀ ਘਟਨਾ
ਮੋਹਾਲੀ ਦੇ ਡੇਰਾਬਸੀ 'ਚ ਗਾਇਕ ਨਵਜੋਤ ਸਿੰਘ ਵਿਰਕ ਪਿੰਡ ਬੇਹੜਾ ਤੋਂ 28 ਮਈ ਨੂੰ ਮਿਊਜ਼ਿਕ ਕਲਾਸ ਲਾਉਣ ਲਈ ਰਵਾਨਾ ਹੋਏ ਸਨ। 11 ਵਜੇ ਦੇ ਕਰੀਬ ਗਾਇਕ ਨੇ ਘਰ ਫੋਨ ਕਰਕੇ ਆਪਣੀ ਮਾਂ ਨੂੰ ਕਿਹਾ ਕਿ ਉਹ ਸੰਗੀਤ ਦੀ ਕਲਾਸ ਤੋਂ ਡੇਰਾਬੱਸੀ ਵਾਪਸ ਆ ਗਿਆ ਹੈ ਤੇ ਕੁਝ ਸਮੇਂ ਤੱਕ ਘਰ ਪਹੁੰਚ ਜਾਵੇਗਾ ਪਰ 12 ਵਜੇ ਤੱਕ ਜਦੋਂ ਉਹ ਘਰ ਨਾ ਪਹੁੰਚਿਆ ਤਾਂ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ‘ਐਨੀਮਲ’ ਫ਼ਿਲਮ ਨੇ ਬਾਕਸ ਆਫਿਸ ’ਤੇ ਲਿਆਂਦਾ ਕਮਾਈ ਦਾ ਹੜ੍ਹ, 13 ਦਿਨਾਂ ’ਚ ਪੁੱਜੀ 800 ਕਰੋੜ ਦੇ ਨੇੜੇ

PunjabKesari

ਘਰ ਤੋਂ 2 ਕਿਲੋਮੀਟਰ ਦੂਰ ਮਿਲੀ ਸੀ ਲਾਸ਼
ਦੱਸਿਆ ਜਾ ਰਿਹਾ ਹੈ ਕਿ ਜਦੋਂ ਗਾਇਕ ਨਵਜੋਤ ਸਿੰਘ ਵਿਰਕ ਦੀ ਭਾਲ ਲਈ ਪਿਤਾ ਸੁਖਬੀਰ ਸਿੰਘ ਘਰੋਂ ਨਿਕਲੇ ਤਾਂ ਉਨ੍ਹਾਂ ਨੂੰ ਕਾਰ ਬਰਵਾਲਾ ਰੋਡ 'ਤੇ ਖੜ੍ਹੀ ਦਿਸੀ, ਜੋ ਕਿ ਘਰ ਤੋਂ 2 ਕਿਲੋਮੀਟਰ ਦੂਰ ਸੀ। ਜਦੋਂ ਉਨ੍ਹਾਂ ਨੇ ਨੇੜੇ-ਤੇੜੇ ਤਲਾਸ਼ੀ ਲਈ ਤਾਂ ਉਸ ਦੀ ਲਾਸ਼ ਵੀ ਖੂਨ ਨਾਲ ਲੱਥਪੱਥ ਪਈ ਮਿਲੀ। ਸੂਚਨਾ ਮਿਲਦੇ ਹੀ ਪਹੁੰਚੀ ਪੁਲਸ ਨੇ ਮੌਕੇ ਤੋਂ 0.9 ਐੱਮ. ਐੱਮ. ਬੋਰ ਦੇ ਪਿਸਤੌਲ ਦੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਸਨ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News