ਪੰਜਾਬੀ ਗਾਇਕ ਡੇਢ ਕਿਲੋ ਹੈਰੋਇਨ ਸਣੇ ਗ੍ਰਿਫਤਾਰ, ਇੰਝ ਕਰਦਾ ਸੀ ਤਸਕਰੀ (ਵੀਡੀਓ)

Saturday, Feb 17, 2018 - 07:30 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਵਟਸਐਪ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਇਕ ਪੰਜਾਬੀ ਗਾਇਕ ਨੂੰ ਲੁਧਿਆਣਾ ਐੱਸ.ਟੀ.ਐਫ. ਨੇ ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਗਾਇਕ ਦੇ ਇਕ ਸਾਥੀ ਨੂੰ ਵੀ ਦਬੋਚਿਆ ਗਿਆ ਹੈ। ਫੜੇ ਗਏ ਦੋਸ਼ੀਆਂ ਦਾ ਨਾਂ ਗੁਰਜੰਟ ਸਿੰਘ ਤੇ ਸੁਰਜੀਤ ਸਿੰਘ ਹੈ। ਗੁਰਜੰਟ ਸਿੰਘ ਪੰਜਾਬੀ ਗਾਇਕ ਦੱਸਿਆ ਜਾ ਰਿਹਾ ਹੈ, ਜਿਸਨੇ ਗੁਰਵੀਰ ਸਿੰਘ ਨਾਂ ਤੋਂ ਕੁਝ ਐਲਬਮਾਂ ਵੀ ਕੱਢੀਆਂ ਹੋਈਆਂ ਹਨ। ਪੁਲਸ ਮੁਤਾਬਕ ਆਰੋਪੀ ਨਸ਼ਾ ਤਸਕਰੀ ਲਈ ਵਟਸਐਪ ਦਾ ਇਸਤੇਮਾਲ ਕਰਦੇ ਸਨ। ਇਨ੍ਹਾਂ ਦੇ ਲਿੰਕ ਅਫਗਾਨਿਸਤਾਨ, ਪਾਕਿਸਤਾਨ, ਵੈਨਕੂਵਰ ਸਮੇਤ ਹੋਰ ਦੇਸ਼ਾਂ ਨਾਲ ਜੁੜੇ ਹੋਏ ਹਨ।
ਪੁਲਸ ਹੁਣ ਉਨ੍ਹਾਂ ਨੰਬਰਾਂ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਦੀ ਮਦਦ ਨਾਲ ਇਹ ਆਰੋਪੀ ਨਸ਼ਾ ਤਸਕਰੀ ਨੂੰ ਅੰਜਾਮ ਦਿੰਦੇ ਸਨ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਰੋਪੀਆਂ ਦੇ ਬਾਹਰਲੇ ਦੇਸ਼ਾਂ 'ਚ ਕਿਨ੍ਹਾਂ ਲੋਕਾਂ ਨਾਲ ਲਿੰਕ ਹਨ ਅਤੇ ਪੰਜਾਬ 'ਚ ਇਨ੍ਹਾਂ ਨਾਲ ਹੋਰ ਕੌਣ-ਕੌਣ ਸ਼ਾਮਲ ਹੈ।


Related News