ਗੁਰਲੇਜ਼ ਅਖ਼ਤਰ ਤੇ ਸ਼੍ਰੀ ਬਰਾੜ ਮੁਸ਼ਕਿਲਾਂ ''ਚ, ਜਾਰੀ ਹੋ ਗਿਆ ਨੋਟਿਸ

Saturday, Oct 26, 2024 - 10:59 AM (IST)

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਤੇ ਪਵਨਦੀਪ ਉਰਫ ਸ਼੍ਰੀ ਬਰਾੜ ਇਸ ਸਮੇਂ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ਗੁਰਲੇਜ਼ ਤੇ ਸ਼੍ਰੀ ਬਰਾੜ ਦੇ ਨਵੇਂ ਆਏ ਗੀਤ ‘ਮਰਡਰ’ ਨੂੰ ਹਿੰਸਾ ਨੂੰ ਪ੍ਰਫੁੱਲਿਤ ਕਰਨ ਵਾਲਾ ਗੀਤ ਦੱਸਦਿਆਂ ਐਡਵੋਕੇਟ ਹਾਰਦਿਕ ਆਹਲੂਵਾਲੀਆ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡੀ. ਜੀ. ਪੀਜ਼ ਵਿਰੁੱਧ ਉਲੰਘਣਾ ਪਟੀਸ਼ਨ ਦਾਖ਼ਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਟੇਕਿਆ ਮੱਥਾ, ਦਿੱਲੀ ਸ਼ੋਅ ਲਈ ਕੀਤੀ ਅਰਦਾਸ

ਹਾਈ ਕੋਰਟ ਦੇ ਜਸਟਿਸ ਹਕਕੇਸ਼ ਮਨੂਜਾ ਦੇ ਬੈਂਚ ਨੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ, ਚੰਡੀਗੜ੍ਹ ਦੇ ਡੀ. ਜੀ. ਪੀ. ਸੁਰਿੰਦਰ ਯਾਦਵ ਤੇ ਹਰਿਆਣਾ ਦੇ ਡੀ. ਜੀ. ਪੀ. ਸ਼ਤਰੂਜੀਤ ਕਪੂਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਕਿ ਹਥਿਆਰਾਂ, ਨਸ਼ਿਆਂ ਤੇ ਅਸ਼ਲੀਲਤਾ ਨੂੰ ਪ੍ਰਫੁੱਲਿਤ ਕਰਨ ਵਾਲੇ ਗੀਤ ਨਾ ਚੱਲਣ ਦੇਣ ਸਬੰਧੀ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਨਾ ਹੋਣ ਕਾਰਨ ਉਲੰਘਣਾ ਕਾਰਵਾਈ ਕਿਉਂ ਨਾ ਕੀਤੀ ਜਾਵੇ।

ਇਹ ਖ਼ਬਰ ਵੀ ਪੜ੍ਹੋ - ਗਿੱਪੀ ਗਰੇਵਾਲ ਨਾਲ ਬਣੀ ਗੁੱਗੂ ਗਿੱਲ ਦੀ ਜੋੜੀ

ਪਟੀਸ਼ਨਰ ਨੇ ਹਾਈ ਕੋਰਟ ਦੇ ਧਿਆਨ 'ਚ ਲਿਆਂਦਾ ਕਿ ਉਕਤ ਗੀਤ ਦੇ ਚੱਲਣ ਕਾਰਨ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਕਰਵਾਉਣ ਦੀ ਮੰਗ ਨੂੰ ਲੈ ਕੇ ਤਿੰਨੇ ਡੀ. ਜੀ. ਪੀਜ਼. ਨੂੰ ਕਾਨੂੰਨੀ ਨੋਟਿਸ ਭੇਜੇ ਗਏ ਸੀ ਕਿ ਜੇਕਰ ਪਾਲਣਾ ਨਾ ਹੋਈ ਤਾਂ ਉਹ ਕਾਨੂੰਨੀ ਕਾਰਵਾਈ ਕਰਨ ਲਈ ਮਜ਼ਬੂਰ ਹੋ ਜਾਣਗੇ ਤੇ ਇਸੇ ਕਰਕੇ ਹੁਣ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਨੋਟਿਸ ਰਾਹੀਂ ਕਿਹਾ ਗਿਆ ਹੈ ਕਿ ‘ਮਰਡਰ’ ਗੀਤ ਨੂੰ ਹਰ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਇਆ ਜਾਵੇ ਤੇ ਅਪਰਾਧ ਤੇ ਨਸ਼ਿਆਂ ਨੂੰ ਪ੍ਰਫੁੱਲਿਤ ਕਰਨ ਵਾਲੇ ਗੀਤਾਂ ਦੀ ਵਾਈਵ ਪੇਸ਼ਕਾਰੀਆਂ ਤੇ ਹੋਰ ਚੱਲਣ ’ਤੇ ਰੋਕ ਲਗਾਈ ਜਾਣ ਸਬੰਧੀ ਹਾਈ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News