ਵਿਰੋਧ ਤੋਂ ਬਾਅਦ ਗੁਰਦਾਸ ਮਾਨ ਸੋਸ਼ਲ ਮੀਡੀਆ ’ਤੇ ਹੋਏ ਭਾਵੁਕ, ਕਿਹਾ- ‘ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ’

Tuesday, Dec 08, 2020 - 10:35 PM (IST)

ਵਿਰੋਧ ਤੋਂ ਬਾਅਦ ਗੁਰਦਾਸ ਮਾਨ ਸੋਸ਼ਲ ਮੀਡੀਆ ’ਤੇ ਹੋਏ ਭਾਵੁਕ, ਕਿਹਾ- ‘ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ’

ਜਲੰਧਰ (ਵੈੱਬ ਡੈਸਕ) - ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਨੂੰ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਬੀਤੇ ਦਿਨੀਂ ਕਿਸਾਨਾਂ ਦੇ ਸਮਰਥਨ 'ਚ ਪੰਜਾਬੀ ਗਾਇਕ ਗੁਰਦਾਸ ਮਾਨ ਸਿੰਘੂ ਬਾਰਡਰ 'ਤੇ ਪਹੁੰਚੇ ਸਨ। ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਸਮਰਥਨ 'ਚ ਗੁਰਦਾਸ ਮਾਨ ਦਾ ਪੁੱਤਰ ਗੁਰਿੱਕ ਮਾਨ ਵੀ ਪਹੁੰਚਿਆ ਸੀ। ਗੁਰਦਾਸ ਮਾਨ ਨੂੰ ਕਿਸਾਨ ਅੰਦੋਲਨ 'ਚ ਵੇਖ ਕਈ ਕਿਸਾਨਾਂ 'ਚ ਭਾਰੀ ਰੋਸ ਵੇਖਿਆ ਗਿਆ ਅਤੇ ਕੁਝ ਲੋਕਾਂ ਨੇ ਉਨ੍ਹਾਂ ਦਾ ਸਮਰਥਨ ਵੀ ਕੀਤਾ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਹੱਕ ਲਈ ਖੜ੍ਹੇ ਕਲਾਕਾਰ, ਉੱਘੇ ਫ਼ਿਲਮਸਾਜ਼ ਰਾਜੀਵ ਵੱਲੋਂ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਦਾ ਐਲਾਨ

ਗੁਰਦਾਸ ਮਾਨ ਨੇ ਸਾਂਝੀ ਕੀਤੀ ਖ਼ਾਸ ਪੋਸਟ
ਹਾਲ ਹੀ 'ਚ ਗੁਰਦਾਸ ਮਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਉਨ੍ਹਾਂ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਕਿ ਸਿੰਘੂ ਬਾਰਡਰ 'ਤੇ ਪਹੁੰਚਣ ਦੌਰਾਨ ਦੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਇੰਨੀ ਗੱਲ ਕਹਾਂਗਾ- ਮੈਂ ਹਮੇਸ਼ਾ ਤੁਹਾਡੇ ਨਾਲ ਸੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ।'

PunjabKesari

ਇਹ ਖ਼ਬਰ ਵੀ ਪੜ੍ਹੋ : 'ਪੰਜਾਬ ਬੋਲਦਾ' ਦੀ ਪਹਿਲੀ ਝਲਕ ਆਈ ਸਾਹਮਣੇ, ਰਣਜੀਤ ਬਾਵਾ ਨੇ ਕਿਹਾ- 'ਬਾਲੀਵੁੱਡ ਵਾਲੀਏ ਨੀਂ ਸੁਣੀ ਕੰਨ ਖੋਲਕੇ' 

ਸਿੰਘੂ ਬਾਰਡਰ 'ਤੇ ਹੋਇਆ ਵਿਰੋਧ
ਸਿੰਘੂ ਬਾਰਡਰ 'ਤੇ ਪਹੁੰਚੇ ਗੁਰਦਾਸ ਮਾਨ ਨੂੰ ਕੁਝ ਕਿਸਾਨ ਸੰਗਠਨਾਂ ਨੇ ਉਨ੍ਹਾਂ ਨੂੰ ਸਟੇਜ 'ਤੇ ਬੋਲਣ ਲਈ ਕਿਹਾ। ਜਦੋਂ ਉਹ ਸਟੇਜ ਵੱਲ ਜਾਣ ਲੱਗੇ ਤਾਂ ਕਈ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ। ਵਿਰੋਧ ਹੁੰਦਾ ਵੇਖ ਗੁਰਦਾਸ ਮਾਨ ਨੂੰ ਵਾਪਸ ਆਉਣਾ ਪਿਆ।
ਕੁਝ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਗੁਰਦਾਸ ਮਾਨ ਨੂੰ ਕਦੇ ਮੁਆਫ਼ ਨਹੀਂ ਕਰ ਸਕਦੇ। ਨਾਂ ਹੀ ਉਨ੍ਹਾਂ ਨੇ ਰਾਸ਼ਟਰ ਭਾਸ਼ਾ ਨੂੰ ਲੈ ਕੇ ਪੰਜਾਬੀਆਂ ਕੋਲੋਂ ਮੁਆਫ਼ੀ ਮੰਗੀ ਹੈ। ਅਸੀਂ ਗੁਰਦਾਸ ਮਾਨ ਦੁਆਰਾ ਰਾਸ਼ਟਰ ਭਾਸ਼ਾ ਦੇ ਕੀਤੇ ਗਏ ਅਪਮਾਨ ਨੂੰ ਕਦੇ ਭੁੱਲ ਨਹੀਂ ਸਕਦੇ ।

ਇਹ ਖ਼ਬਰ ਵੀ ਪੜ੍ਹੋ : 'ਭਾਰਤ ਬੰਦ' ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਖ਼ਾਸ ਵੀਡੀਓ

ਰਾਸ਼ਟਰ ਭਾਸ਼ਾ ਨੂੰ ਲੈ ਕੇ ਹੋਇਆ ਸੀ ਕਾਫ਼ੀ ਵਿਵਾਦ
ਗੁਰਦਾਸ ਮਾਨ ਨੇ ਕਿਹਾ ਕਿ ਇਕ ਇੰਟਰਵਿਊ ਦੌਰਾਨ ਮੇਰੇ ਤੋਂ ਰਾਸ਼ਟਰ ਭਾਸ਼ਾ ਨਾਲ ਜੁੜਿਆ ਇਕ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਮੈਂ ਸਹਿਜ 'ਚ ਦਿੰਦਿਆ ਕਿਹਾ 'ਇਕ ਦੇਸ਼ ਦੀ ਇਕ ਭਾਸ਼ਾ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਕਿ ਉਸ ਦੇਸ਼ ਦਾ ਹਰ ਵਿਅਕਤੀ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਬੇਫ਼ਿਕਰੀ ਨਾਲ ਸਾਂਝੀ ਕਰ ਸਕੇ, ਕਿਸੇ ਨੂੰ ਸਮਝਾ ਸਕੇ ਤੇ ਖ਼ੁਦ ਵੀ ਸਮਝ ਸਕੇ। ਇਸੇ ਨੂੰ ਰਾਸ਼ਟਰ ਭਾਸ਼ਾ ਕਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ 'ਚ ਕੋਰੋਨਾ ਦਾ ਕਹਿਰ, ਵਰੁਣ ਧਵਨ ਤੇ ਨੀਤੂ ਕਪੂਰ ਤੋਂ ਬਾਅਦ ਕ੍ਰਿਤੀ ਸੇਸਨ ਵੀ ਆਈ ਕੋਰੋਨਾ ਪਾਜ਼ੇਟਿਵ

 

ਨੋਟ– ਗੁਰਦਾਸ ਮਾਨ ਦੇ ਇਸ ਟਵੀਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News