ਅਮਰੀਕਾ ''ਚ ਪੰਜਾਬੀ ਵਿਅਕਤੀ ਦਾ ਕਤਲ

Friday, Mar 06, 2020 - 11:21 PM (IST)

ਅਮਰੀਕਾ ''ਚ ਪੰਜਾਬੀ ਵਿਅਕਤੀ ਦਾ ਕਤਲ

ਹੁਸ਼ਿਆਰਪੁਰ,(ਅਸ਼ਵਨੀ)- ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ 'ਚ ਪੰਜਾਬ ਦੇ ਇਕ ਸ਼ਰਾਬ ਕਾਰੋਬਾਰੀ ਨੂੰ 2 ਸਿਆਹਫਾਮ ਨੌਜਵਾਨਾਂ ਨੇ ਮੁਫ਼ਤ ਬੀਅਰ ਦੀ ਬੋਤਲ ਨਾ ਦੇਣ 'ਤੇ ਕਤਲ ਕਰ ਦਿੱਤਾ। ਕੁਲਵਿੰਦਰ ਸਿੰਘ (48) ਜੋ ਮੂਲ ਰੂਪ 'ਚ ਪੰਜਾਬ ਦੇ ਕਸਬਾ ਧੂਰੀ ਦਾ ਨਿਵਾਸੀ ਹੈ, ਦੇ ਨਜ਼ਦੀਕੀ ਰਿਸ਼ਤੇਦਾਰ ਮਨਦੀਪ ਸਿੰਘ ਬੰਟੀ ਭੰਦੇਰ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਨ੍ਹਾਂ ਦਾ ਭਣਵੱਈਆ ਕੁਲਵਿੰਦਰ ਸਿੰਘ ਪਿਛਲੇ 25 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ। ਪਿਛਲੀ ਸ਼ਾਮ ਉਨ੍ਹਾਂ ਦੇ ਲਿੱਕਰ ਸਟੋਰ (ਸ਼ਰਾਬ ਦੀ ਦੁਕਾਨ) 'ਤੇ ਆਏ 2 ਸਿਆਹਫਾਮ ਨੌਜਵਾਨਾਂ ਨੇ ਮੁਫ਼ਤ ਬੀਅਰ ਦੇਣ ਦੀ ਮੰਗ ਕੀਤੀ। ਬੀਅਰ ਨਾ ਦੇਣ 'ਤੇ ਉਨ੍ਹਾਂ ਕੁਲਵਿੰਦਰ ਸਿੰਘ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਸਟੋਰ 'ਤੇ ਮੌਜੂਦ ਸਟਾਫ ਨੇ ਪੁਲਸ ਨੂੰ ਸੂਚਿਤ ਕਰ ਕੇ ਕੁਲਵਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਅੱਜ ਸਵੇਰੇ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


Related News