ਡੰਕੀ ਲਾਉਂਦਿਆਂ ਸਾਥੀ ਦੀ ਗਈ ਜਾਨ... ਅਮਰੀਕਾ ਤੋਂ Deport ਹੋ ਕੇ ਆਏ ਪੰਜਾਬੀ ਦੇ ਸਨਸਨੀਖੇਜ਼ ਖ਼ੁਲਾਸੇ

Friday, Feb 07, 2025 - 04:03 PM (IST)

ਡੰਕੀ ਲਾਉਂਦਿਆਂ ਸਾਥੀ ਦੀ ਗਈ ਜਾਨ... ਅਮਰੀਕਾ ਤੋਂ Deport ਹੋ ਕੇ ਆਏ ਪੰਜਾਬੀ ਦੇ ਸਨਸਨੀਖੇਜ਼ ਖ਼ੁਲਾਸੇ

ਹੁਸ਼ਿਆਰਪੁਰ: ਲੱਖਾਂ ਰੁਪਏ ਦਾ ਕਰਜ਼ਾ, ਹਰ ਵੇਲੇ ਜਾਨ ਦਾ ਖ਼ਤਰਾ, ਔਖਾ ਪੈਂਡਾ ਤੇ ਫ਼ਿਰ ਡਿਪੋਰਟ...। ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਅਨੇਕਾਂ ਭਾਰਤੀਆਂ ਦੀ ਕਹਾਣੀ ਕੁਝ ਅਜਿਹੀ ਹੀ ਹੈ। ਬੀਤੇ ਦਿਨੀਂ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਪੰਜਾਬੀਆਂ ਵਿਚੋਂ ਇਕ ਨੌਜਵਾਨ ਹੁਸ਼ਿਆਰਪੁਰ ਦੇ ਪਿੰਡ ਦਾਰਾਪੁਰ ਦਾ ਵੀ ਸੀ। ਉਸ ਨੇ ਪੰਜਾਬ ਪਰਤ ਕੇ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - Punjab: ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ

ਪਿੰਡ ਦਾਰਾਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਨੇ ਜੋ ਹਾਲਾਤ ਬਿਆਨ ਕੀਤੇ ਹਨ, ਉਹ ਸੁਣ ਕੇ ਹੀ ਅਜਿਹੇ ਗਲਤ ਰਾਹ ਚੁਣਨ ਵਾਲਿਆਂ ਨੂੰ ਸਬਕ ਲੈਣ ਦੀ ਲੋੜ ਹੈ। ਸੁਖਪਾਲ ਨੇ ਦੱਸਿਆ ਕਿ ਡੌਂਕੀ ਦੌਰਾਨ ਹਾਲਾਤ ਇੰਨੇ ਮਾੜੇ ਸਨ ਕਿ ਹਰ ਵੇਲੇ ਜਾਨ ਦਾ ਖ਼ਤਰਾ ਲੱਗਦਾ ਰਹਿੰਦਾ ਸੀ। ਹੋਰ ਤਾਂ ਹੋਰ ਉਸ ਦੇ ਇਕ ਸਾਥੀ ਦੀ ਤਾਂ ਰਾਹ ਵਿਚ ਡੁੱਬਣ ਕਾਰਨ ਮੌਤ ਵੀ ਹੋ ਗਈ ਸੀ। 

ਸੁਖਪਾਲ ਸਿੰਘ ਨੇ ਦੱਸਿਆ ਕਿ ਅਮਰੀਕਾ ਵਿਚ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਨੂੰ ਜਿਸ ਕੈਂਪ ਵਿਚ ਰੱਖਿਆ ਗਿਆ, ਉੱਥੇ ਉਨ੍ਹਾਂ ਨੂੰ ਖਾਉਣ ਲਈ ਗਊ ਮਾਸ ਤੇ ਸਨੈਕਸ ਦਿੱਤਾ ਜਾਂਦਾ ਸੀ। 12 ਦਿਨ ਤਕ ਉਸ ਨੇ ਉੱਥੇ ਸਨੈਕਸ ਖਾ ਕੇ ਹੀ ਗੁਜ਼ਾਰਾ ਕੀਤਾ। ਕੈਂਪ ਵਿਚ ਉਨ੍ਹਾਂ ਨਾਲ ਬੜਾ ਬੁਰਾ ਸਲੂਕ ਕੀਤਾ ਜਾਂਦਾ ਸੀ। ਜਦੋਂ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਸੀ ਤਾਂ ਜਹਾਜ਼ ਚੜ੍ਹਾਉਣ ਤੋਂ ਪਹਿਲਾਂ ਉਨ੍ਹਾਂ ਦੇ ਹੱਥਾਂ ਨੂੰ ਹੱਥਕੜੀ, ਕਮਰ ਅਤੇ ਪੈਰਾਂ ਵਿਚ ਬੇੜੀਆਂ ਪਾ ਦਿੱਤੀਆਂ ਗਈਆਂ। ਕਿਸੇ ਨੂੰ ਵੀ ਸੀਟ ਤੋਂ ਹਿੱਲਣ ਤਕ ਦੀ ਇਜਾਜ਼ਤ ਨਹੀਂ ਸੀ। ਇੱਥੋਂ ਤਕ ਕਿ ਬਾਥਰੂਮ ਤਕ ਪਹੁੰਚ ਵੀ ਬੜੀ ਸੀਮਤ ਸੀ। ਹਾਲਾਤ ਇਹ ਸੀ ਕਿ ਉਨ੍ਹਾਂ ਨੂੰ ਬਾਥਰੂਮ ਦੀ ਵਰਤੋਂ ਤੋਂ ਬਚਣ ਲਈ ਫ਼ਲਾਈਟ ਵਿਚ ਬਹੁਤ ਘੱਟ ਖਾਣ ਲਈ ਮਜਬੂਰ ਹੋਣਾ ਪਿਆ। ਅੰਮ੍ਰਿਤਸਰ ਵਿਚ ਜਹਾਜ਼ ਲੈਂਡ ਹੋਣ ਮਗਰੋਂ ਉਨ੍ਹਾਂ ਦੀਆਂ ਬੇੜੀਆਂ ਉਤਾਰੀਆਂ ਗਈਆਂ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ

ਏਜੰਟ ਨੇ ਠੱਗੀ ਮਾਰ ਕੇ ਲਵਾਈ ਡੌਂਕੀ

ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਈਟਲੀ ਵਿਚ ਇਕ ਸਾਲ ਤਕ ਸ਼ੈੱਫ ਵਜੋਂ ਕੰਮ ਕੀਤਾ। ਇਸ ਮਗਰੋਂ ਉਸ ਨੇ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਤੇ ਉਸ ਦੇ 2 ਦੋਸਤਾਂ ਨੇ ਇਸ ਲਈ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ। ਏਜੰਟ ਨੇ 30-30 ਲੱਖ ਰੁਪਏ ਲੈ ਕੇ ਅਮਰੀਕਾ ਤਕ ਸੁਰੱਖਿਅਤ ਪਹੁੰਚਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਲੋਕਾਂ ਤੋਂ ਪੈਸੇ ਉਧਾਰੇ ਲੈ ਕੇ ਏਜੰਟ ਨੂੰ ਦਿੱਤੇ। ਏਜੰਟ ਨੇ ਉਨ੍ਹਾਂ ਨੂੰ ਅਮਰੀਕਾ ਦੀ ਫ਼ਲਾਈਟ ਦਾ ਭਰੋਸਾ ਦਿੱਤਾ, ਪਰ ਧੋਖੇ ਨਾਲ ਹੋਰ ਲੋਕਾਂ ਦੇ ਨਾਲ ਨਿਕਾਰਗੁਆ ਲੈ ਗਿਆ। ਉੱਥੇ ਪਹੁੰਚਣ 'ਤੇ ਏਜੰਟ ਦੇ ਬੰਦਿਆਂ ਨੇ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਤੇ ਫ਼ਿਰ ਹੋਂਡੂਰਸ, ਗਵਾਟੇਮਾਲਾ ਤੇ ਮੈਕਸੀਕੋ ਦਾ ਬੜਾ ਔਖ਼ਾ ਸਫ਼ਰ ਸ਼ੁਰੂ ਹੋ ਗਿਆ। ਅੱਗਿਓਂ ਮੈਕਸੀਕੋ ਤੋਂ ਕੈਲੀਫ਼ੋਰਨੀਆ ਵਿਚ ਅਮਰੀਕੀ ਸਰਹੱਦ ਤਕ ਸਮੁੰਦਰ ਦੇ ਪਾਰ ਇਕ ਛੋਟੀ ਬੇੜੀ ਵਿਚ 12 ਘੰਟਿਆਂ ਦਾ ਸਫ਼ਰ ਵੀ ਸ਼ਾਮਲ ਸੀ। ਇਸ ਦੌਰਾਨ ਉਸ ਦਾ ਇਕ ਸਾਥੀ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਇੰਨੀਆਂ ਔਕੜਾਂ ਝੱਲ ਕੇ ਜਦੋਂ ਉਹ ਅਖ਼ੀਰ ਵਿਚ ਅਮਰੀਕਾ ਪਹੁੰਚੇ ਤਾਂ ਅਮਰੀਕੀ ਫ਼ੌਜ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News