ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
Monday, Oct 14, 2024 - 12:09 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਬਰਨਾਲਾ ’ਚ ਇਕ ਮਾਂ ਨੇ ਆਪਣੀ ਬੇਟੀ ਗੀਤਾ ਨੂੰ ਓਮਾਨ ਵਿਚੋਂ ਵਾਪਸ ਲਿਆਉਣ ਲਈ ਪੰਜਾਬ ਤੇ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਸੁੱਖੀ ਨੇ ਦੱਸਿਆ ਕਿ ਗੀਤਾ 6 ਮਹੀਨੇ ਪਹਿਲਾਂ ਆਪਣੀ ਭਾਬੀ ਦੇ ਨਾਲ ਓਮਾਨ ਗਈ ਸੀ ਪਰ ਹੁਣ ਉਸ ਦੀ ਭਾਬੀ ਨੇ ਗੀਤਾ ਨੂੰ ਮਜ਼ਦੂਰੀ ਲਈ ਉੱਥੇ ਵੇਚ ਦਿੱਤਾ ਹੈ। ਗੀਤਾ ਨੇ ਵੀਡੀਓ ਰਿਕਾਰਡਿੰਗ ਦੇ ਜ਼ਰੀਏ ਆਪਣੇ ਘਰਵਾਲਿਆਂ ਨਾਲ ਸੰਪਰਕ ਕੀਤਾ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ਉਸ ਨੂੰ ਉੱਥੇ ਬੇਹੱਦ ਮਾਨਸਿਕ ਅਤੇ ਸਰੀਰਕ ਤੌਰ 'ਤੇ ਪੀੜਤ ਕੀਤਾ ਜਾ ਰਿਹਾ ਹੈ। ਉਸ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ ਅਤੇ ਪੰਜਾਬ ਵਾਪਸ ਆਉਣ ਦੀ ਬੇਨਤੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ
ਪੀੜਤ ਮਾਂ ਨੇ ਕਿਹਾ ਕਿ ਬੇਟੀ ਨੂੰ ਓਮਾਨ ਭੇਜਣ ਲਈ 70 ਹਜ਼ਾਰ ਰੁਪਏ ਦੇ ਕੇ ਅਤੇ ਹਵਾਈ ਅੱਡੇ ਉੱਤੇ 15 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਇਹ ਸਾਰੇ ਪੈਸੇ ਉਸ ਨੇ ਕਰਜ਼ਾ ਲੈ ਕੇ ਦਿੱਤੇ ਸਨ ਪਰ ਹੁਣ ਉਸ ਦੇ ਪਾਸ ਹੋਰ ਪੈਸਾ ਨਹੀਂ ਹੈ। ਉਸ ਨੇ ਆਪਣੀ ਬੇਟੀ ਨੂੰ ਬਚਾਉਣ ਲਈ ਸਰਕਾਰ ਤੋਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੁੱਖੀ ਨੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਮੀਤ ਹੇਅਰ, ਬਰਨਾਲਾ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਕੋਲੋਂ ਆਪਣੀ ਬੇਟੀ ਦੀ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8