ਗੂਗਲ ਦੀ ਮਦਦ ਨਾਲ 'ਪੰਜਾਬੀ ਵਿਰਸੇ' ਨੂੰ ਅੱਗੇ ਵਧਾਉਣਗੇ ਸਿੱਧੂ, ਜਾਣੋ ਪਾਲਿਸੀ 'ਚ ਕੀ ਹੈ ਖਾਸ

06/28/2017 1:46:47 PM

ਚੰਡੀਗੜ੍ਹ— ਪੰਜਾਬ ਦੇ ਟੂਰਿਸਟ ਅਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਚਾਹੁੰਦੇ ਹਨ ਕਿ ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬ ਦੀ ਵਿਰਾਸਤ, ਇਤਿਹਾਸ ਅਤੇ ਸੰਸਕ੍ਰਿਤੀ ਨੂੰ ਸਮਝੇ। ਇਸ ਦੇ ਲਈ ਉਨ੍ਹਾਂ ਨੇ ਆਪਣੇ ਤਰੀਕੇ ਨਾਲ ਇਸ ਨੂੰ ਵਾਧਾ ਦੇਣ ਲਈ 'ਗੂਗਲ' ਦਾ ਸਹਾਰਾ ਲੈਣ ਲਈ ਸੋਚਿਆ ਹੈ। ਸਿੱਧੂ ਨੇ ਸੂਬੇ ਦੀ ਸੰਸਕ੍ਰਿਤੀ ਦਾ ਗੁਣਗਾਣ ਅਤੇ ਪ੍ਰਚਾਰ ਗੂਗਲ ਦੇ ਮੱਧ ਨਾਲ ਕਰਨ ਦਾ ਮਨ ਬਣਾਇਆ ਹੈ। ਇਸ ਬਾਰੇ 'ਚ ਟੂਰਿਸਟ ਅਤੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਤਿਆਰ ਕੀਤੀ ਜਾ ਰਹੀ ਪੰਜਾਬ ਦੀ ਦੂਜੀ ਕਲਚਰ ਪਾਲਿਸੀ ਦਾ ਐਲਾਨ ਸਰਕਾਰ ਅਗਲੇ ਹਫਤੇ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਲਿਸੀ ਲਗਭਗ ਤਿਆਰ ਹੋ ਚੁੱਕੀ ਹੈ। ਇਸ 'ਚ ਸਰਕਾਰ ਨੇ ਪੰਜਾਬੀ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਪ੍ਰਚਾਰ-ਪ੍ਰਸਾਰ ਨੂੰ ਲੈ ਕੇ ਗੂਗਲ ਦੀ ਮਦਦ ਲੈਣ ਦੀ ਯੋਜਨਾ ਤਿਆਰ ਕੀਤੀ ਹੈ। ਗੂਗਲ ਦੀ ਮਦਦ ਨਾਲ ਪੰਜਾਬ ਦੇ ਟੂਰਿਸਟ ਕੇਂਦਰਾਂ ਦੀ ਜਾਣਕਾਰੀ ਪੂਰੀ ਦੁਨੀਆ 'ਚ ਪਹੁੰਚਾਉਣ ਦੀ ਕਵਾਇਦ 'ਚ ਸੈਰ-ਸਪਾਟਾ ਵਿਭਾਗ ਟੂਰਿਸਟ ਸਥਾਨਾਂ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀਆਂ ਨਵੇਂ ਸਿਰੇ ਤੋਂ ਆਨਲਾਈਨ ਕਰਨ ਦੀ ਤਿਆਰੀ ਕਰ ਰਿਹਾ ਹੈ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਪੰਜਾਬੀ ਫਿਲਮ ਉਦਯੋਗ ਨੂੰ ਵਾਧਾ ਦੇਣ ਲਈ ਅੰਮ੍ਰਿਤਸਰ (ਪੂਰਵੀ) ਵਿਧਾਇਕ ਦੀ ਫਿਲਮ ਸਿਟੀ ਅਤੇ ਨਾਟਕ ਸਕੂਲ ਵਿਕਸਿਤ ਕਰਨ ਦੀ ਯੋਜਨਾ ਬਣਾਈ ਸੀ। ਉਹ ਚਾਹੁੰਦੇ ਹਨ ਕਿ ਪੰਜਾਬ ਦੀ ਨੌਜਵਾਨ ਪੀੜੀ ਸਾਡੀ ਵਿਰਾਸਤ, ਸ਼ਾਨਦਾਰ ਇਤਿਹਾਸ ਅਤੇ ਸੰਸਕ੍ਰਿਤੀ ਨਾਲ ਜੁੜੇ ਕਿਉਂਕਿ ਉਹ ਸਾਡੀ ਸੰਸਕ੍ਰਿਤੀ ਅਤੇ ਲੋਕ ਸੰਸਕ੍ਰਿਤੀ ਤੋਂ ਦੂਰ ਜਾਂਦੇ ਪ੍ਰਤੀਤ ਹੋ ਰਹੇ ਹਨ। 
ਕਲਚਰ ਪਾਲਿਸੀ ਨੂੰ ਪਬਲਿਕ ਪਾਲਿਸੀ ਦੇ ਰੂਪ 'ਚ ਜਾਰੀ ਕਰਨ ਦੀ ਤਿਆਰੀ 'ਚ ਜੁਟੀ ਸਰਕਾਰ ਦੀ ਕੋਸ਼ਿਸ਼ ਹੈ ਕਿ ਪਾਲਿਸੀ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇ। ਪੰਜਾਬੀ ਕਲਚਰ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਦੇ ਲਈ ਕਲਚਰਲ ਐਕਸਚੈਂਟ ਪ੍ਰੋਗਰਾਮ ਵੀ ਚਲਾਇਆ ਜਾਵੇਗਾ। ਇਸ ਦੇ ਚਲਦਿਆਂ ਵੱਖ-ਵੱਖ ਸੂਬਿਆਂ 'ਚ ਬਣੇ ਮਿਊਜ਼ੀਅਮ 'ਚ ਪੰਜਾਬੀ ਕਲਚਰ ਨਾਲ ਜੁੜੀਆਂ ਵਸਤੂਆਂ ਦੀ ਪ੍ਰਦਰਸ਼ਨੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਨਲਾਈਨ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਮਦਦ ਵੀ ਲਈ ਜਾ ਰਹੀ ਹੈ। ਕਲਚਰ ਪਾਲਿਸੀ 'ਚ ਇਸ ਗੱਲ 'ਤੇ ਫੋਕਸ ਕੀਤਾ ਜਾ ਰਿਹਾ ਹੈ ਕਿ ਟੂਰਿਸਟ ਕੇਂਦਰਾਂ ਨੂੰ ਹੋਰ ਵਧੀਆ ਤਰੀਕੇ ਨਾਲ ਵਿਕਸਿਤ ਕਰਕੇ ਉਨ੍ਹਾਂ ਨੂੰ ਰੋਡ ਮੈਪ ਨਾਲ ਜੋੜਿਆ ਜਾਵੇ। 
ਜਾਣੋ ਨਵਜੋਤ ਸਿੱਧੂ ਦੀ ਪਾਲਿਸੀ 'ਚ ਕੀ ਹੈ ਖਾਸ? 
ਪੰਜਾਬੀ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। 
ਆਰਟ ਅਤੇ ਕ੍ਰਾਫਟ ਨੂੰ ਵਾਧਾ ਦਿੱਤਾ ਜਾਵੇਗਾ। 
ਪੰਜਾਬੀ ਸੰਗੀਤ ਨੂੰ ਵਾਧਾ ਦੇਣ ਲਈ ਲਾਈਵ ਸ਼ੋਅ ਆਯੋਜਿਤ ਕੀਤੇ ਜਾਣਗੇ। 
ਪੰਜਾਬੀ ਪੇਂਟਿੰਗਸ ਅਤੇ ਸਕਲਪਚਰ ਨੂੰ ਵਾਧਾ ਦਿੱਤਾ ਜਾਵੇਗਾ। 
ਪੰਜਾਬੀ ਕਲਾਵਾਂ ਦੇ ਰੇਖਚਿੱਤਰ ਅਤੇ ਪੇਂਟਿੰਗ ਜਨਤਕ ਕੰਧਾਂ 'ਤੇ ਬਣਾਏ ਜਾਣਗੇ। 
ਸਿੱਖਿਅਤ ਸੰਸਥਾਵਾਂ 'ਚ ਨੌਜਵਾਨਾਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਿਆ ਜਾਵੇਗਾ। 
ਹੋਟਲਾਂ ਅਤੇ ਰੇਲਵੇ ਸਟੇਸ਼ਨਾਂ ਸਮੇਤ ਜਨਤਕ ਥਾਵਾਂ 'ਤੇ ਪੁਰਾਣੇ ਪੰਜਾਬੀ ਪਿੰਡ ਦੇ ਮਾਡਲ ਵਿਕਸਿਤ ਕੀਤੇ ਜਾਣਗੇ। 
ਰਾਵਇਤੀ ਖੇਡਾਂ ਨੂੰ ਵਾਧਾ ਦਿੱਤਾ ਜਾਵੇਗਾ। 
ਐੱਸ. ਏ. ਐੱਸ. ਨਗਰ 'ਚ ਸਕਲਪਚਰ ਦਾ ਮਿਊਜ਼ੀਅਮ ਖੋਲ੍ਹਿਆ ਜਾਵੇਗਾ। 
ਸੰਗੀਤ ਨਾਟਕ ਅਕਾਦਮੀ ਨੂੰ ਪ੍ਰਮੋਟ ਕੀਤਾ ਜਾਵੇਗਾ। 
ਪੰਜਾਬੀ ਥੀਏਟਰ ਨੂੰ ਪ੍ਰਮੋਟ ਕੀਤਾ ਜਾਵੇਗਾ। 
ਓਪਨ ਏਅਰ ਥੀਏਟਰ ਖੋਲ੍ਹੇ ਜਾਣਗੇ। 
ਲਿਟਰੇਚਰ ਨੂੰ ਪ੍ਰਮੋਟ ਕੀਤਾ ਜਾਵੇਗਾ। 
ਪੰਜਾਬ ਸਾਹਿਤ ਅਕਾਦਮੀ ਨੂੰ ਪ੍ਰਮੋਟ ਕੀਤਾ ਜਾਵੇਗਾ। 
ਪੰਜਾਬ ਆਰਟਸ ਕੌਂਸਲ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।


Related News