ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
Monday, Feb 17, 2025 - 12:36 PM (IST)

ਫਿਰੋਜ਼ਪੁਰ: ਵਿਦੇਸ਼ ਜਾਣ ਦਾ ਜਨੂੰਨ ਕਈ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਉਹ ਵਿਦੇਸ਼ ਜਾਣ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲੈਂਦੇ ਹਨ ਤੇ ਫ਼ਿਰ ਉਸ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ, ਭਾਵੇਂ ਉਸ ਲਈ ਉਨ੍ਹਾਂ ਨੂੰ ਜੋ ਮਰਜ਼ੀ ਕਰਨਾ ਪਵੇ। ਇਕ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦਾ ਦੇ ਨੌਜਵਾਨ ਡੰਕੀ ਲਾ ਕੇ ਅਮਰੀਕਾ ਜਾਂਦਿਆਂ ਰਾਹ ਵਿਚੋਂ ਡਿਪੋਰਟ ਹੋਣ ਦੇ ਬਾਵਜੂਦ ਵੀ ਨਾ ਟਲ਼ਿਆ ਤੇ ਇਕ ਵਾਰ ਫ਼ਿਰ ਜੁਗਾੜ ਲਗਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਪਹੁੰਚਿਆ। ਕਿਸਮਤ ਨੇ ਦੋਹਾਂ ਵਾਰ ਉਸ ਦਾ ਸਾਥ ਨਹੀਂ ਦਿੱਤਾ ਤੇ ਉਸ ਨੂੰ ਦੋਨੋ ਵਾਰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਉਕਤ ਨੌਜਵਾਨ ਨਵਦੀਪ ਐਤਵਾਰ ਸ਼ਾਮ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਏ ਅਮਰੀਕੀ ਜਹਾਜ਼ ਰਾਹੀਂ ਭਾਰਤ ਪਰਤਿਆ ਹੈ। ਨਵਦੀਪ ਦੇ ਪਿਤਾ ਮੁਤਾਬਕ ਉਨ੍ਹਾਂ ਨੇ ਪਿਛਲੇ 8 ਮਹੀਨਿਆਂ ਵਿਚ ਪੁੱਤ ਨੂੰ 2 ਵਾਰ ਅਮਰੀਕਾ ਭੇਜਣ ਲਈ 55 ਲੱਖ ਰੁਪਏ ਖਰਚ ਕੀਤੇ, ਪਰ ਦੋਨੋ ਵਾਰ ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ। ਨਵਦੀਪ ਦੇ ਪਿਤਾ ਮਠਿਆਈ ਦੀ ਦੁਕਾਨ ਚਲਾਉਂਦੇ ਹਨ। ਉਸ ਦੇ ਪਿਤਾ ਨੇ ਦੱਸਿਆ ਕਿ ਨਵਦੀਪ ਗ੍ਰੈਜੂਏਟ ਹੈ ਤੇ ਮਠਿਆਈ ਦੀ ਦੁਕਾਨ ਵਿਚ ਉਨ੍ਹਾਂ ਦਾ ਹੱਥ ਵਟਾਉਣ ਵਿਚ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਇਸ ਲਈ ਉਹ ਅਮਰੀਕਾ ਜਾਣਾ ਚਾਹੁੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਚਾਈਂ-ਚਾਈਂ ਵਿਦੇਸ਼ ਤੋਂ ਪੰਜਾਬ ਪਰਤਿਆ NRI, 24 ਘੰਟਿਆਂ ਬਾਅਦ ਹੀ ਹੋਇਆ ਉਹ ਜੋ ਸੋਚਿਆ ਨਾ ਸੀ...
ਪੁੱਤ ਦਾ ਸੁਫ਼ਨਾ ਪੂਰਾ ਕਰਨ ਲਈ ਪਿਤਾ ਨੇ ਆਪਣੀ ਜ਼ਮੀਨ ਵੇਚ ਕੇ 40 ਲੱਖ ਰੁਪਏ ਇਕੱਠੇ ਕੀਤੇ। ਇਸ ਮਗਰੋਂ ਰਿਸ਼ਤੇਦਾਰਾਂ ਤੋਂ ਕੁਝ ਪੈਸੇ ਉਧਾਰ ਲੈ ਕੇ ਪੁੱਤ ਨੂੰ ਏਜੰਟ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਪਿਛਲੇ ਸਾਲ ਏਜੰਟ ਨੂੰ ਨਵਦੀਪ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਪਨਾਮਾ ਤੋਂ ਹੀ ਗ੍ਰਿਫ਼ਤਾਰ ਹੋ ਗਿਆ ਤੇ ਕੁਝ ਦਿਨ ਮਗਰੋਂ ਉਸ ਨੂੰ ਡਿਪੋਰਟ ਕਰ ਕੇ ਵਾਪਸ ਭਾਰਤ ਭੇਜ ਦਿੱਤਾ ਗਿਆ। ਇਸ ਦੇ ਬਾਅਦ ਵੀ ਨਵਦੀਪ ਦਾ ਅਮਰੀਕਾ ਜਾਣ ਦਾ ਸੁਫ਼ਨਾ ਜਿਉਂਦਾ ਰਿਹਾ ਤੇ ਉਸ ਨੇ 2 ਮਹੀਨੇ ਬਾਅਦ ਦੁਬਾਰਾ ਏਜੰਟ ਨਾਲ ਸੰਪਰਕ ਕੀਤਾ। ਇਸ ਵਾਰ ਏਜੰਟ ਨੇ 15 ਲੱਖ ਰੁਪਏ ਮੰਗੇ। ਇਸ ਵਾਰ ਉਨ੍ਹਾਂ ਦਾ ਜੁਗਾੜ ਸਹੀ ਬੈਠ ਗਿਆ ਤੇ ਉਹ ਅਮਰੀਕਾ ਵੀ ਪਹੁੰਚ ਗਿਆ, ਪਰ 2 ਮਹੀਨੇ ਬਾਅਦ ਸਥਿਤੀ ਫ਼ਿਰ ਬਦਲ ਗਈ ਤੇ ਨਵਦੀਪ ਨੂੰ 27 ਜਨਵਰੀ ਨੂੰ ਅਮਰੀਕਾ ਵਿਚ ਡਿਟੇਨ ਕਰ ਲਿਆ ਗਿਆ। ਹੁਣ ਐਤਵਾਰ ਨੂੰ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8