ਸੁਨੰਦਾ ਸ਼ਰਮਾ ਦੇ ਸਪੋਰਟ 'ਚ ਆਈ ਪੰਜਾਬੀ ਅਦਾਕਾਰਾ ਸੋਨੀਆ ਮਾਨ, ਕਿਹਾ- ਤੁਸੀਂ ਇਕੱਲੇ ਨਹੀਂ ਹੋ

Sunday, Mar 09, 2025 - 10:08 AM (IST)

ਸੁਨੰਦਾ ਸ਼ਰਮਾ ਦੇ ਸਪੋਰਟ 'ਚ ਆਈ ਪੰਜਾਬੀ ਅਦਾਕਾਰਾ ਸੋਨੀਆ ਮਾਨ, ਕਿਹਾ- ਤੁਸੀਂ ਇਕੱਲੇ ਨਹੀਂ ਹੋ

ਚੰਡੀਗੜ੍ਹ (ਅੰਕੁਰ)- ‘ਆਪ’ ਆਗੂ ਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਆਪਣੀ ਪੋਸਟ ’ਚ ਲਿਖਿਆ ਕਿ ਸੁਨੰਦਾ ਸ਼ਰਮਾ ਨੇ ਪੰਜਾਬੀ ਸੰਗੀਤ ਨੂੰ ਆਪਣਾ ਦਿਲ ਤੇ ਆਤਮਾ ਦਿੱਤੀ। ਦੁਨੀਆ ਭਰ ’ਚ ਲੱਖਾਂ ਲੋਕਾਂ ਨੂੰ ਮੁਸਕਾਨ, ਭਾਵਨਾਵਾਂ ਅਤੇ ਭੁਲਾਏ ਨਾ ਜਾ ਸਕਣ ਵਾਲੀਆਂ ਧੁੰਨਾਂ ਦਿੱਤੀਆਂ। ਸਾਡੇ ਵਡੇਰੇ ਤੋਂ ਲੈ ਕੇ ਨੌਜਵਾਨ ਤੱਕ ਹਰ ਪੰਜਾਬੀ ਉਸ ਦੇ ਗੀਤਾਂ ’ਤੇ ਨੱਚਿਆ, ਰੋਇਆ ਅਤੇ ਜ਼ਿੰਦਗੀ ਮਨਾਈ। ਉਨ੍ਹਾਂ ਨੇ ਸੁਨੰਦਾ ਦੀ ਹਾਲਾਤ ’ਤੇ ਦੁਖ ਪ੍ਰਗਟਾਉਂਦੇ ਹੋਏ ਲਿਖਿਆ ਕਿ ਇਕ ਕਲਾਕਾਰ ਜਿਸਨੇ ਆਪਣੀ ਕਲਾ ਨਾਲ ਲੋਕਾਂ ਨੂੰ ਖੁਸ਼ੀ ਦਿੱਤੀ, ਉਹ ਅੱਜ ਦੁੱਖ ’ਚ ਹੈ। ਇਹ ਦੇਖਣਾ ਦਿਲ ਤੋੜ ਦੇਣ ਵਾਲੀ ਗੱਲ ਹੈ। ਕੋਈ ਵੀ ਕਲਾਕਾਰ ਇਸ ਕਰਕੇ ਦੁਖੀ ਨਾ ਹੋਵੇ ਕਿ ਉਹ ਆਪਣੀ ਕਲਾ ਦੀ ਸੇਵਾ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਆਯੂਸ਼੍ਰੀ ਮਲਿਕ ਅਤੇ ਵਿਪਰਾ ਮਹਿਤਾ ਸਿਰ ਸਜਿਆ LIVA ਮਿਸ ਦੀਵਾ 2024 ਦਾ ਤਾਜ

ਸੋਨੀਆ ਮਾਨ ਨੇ ਸੁਨੰਦਾ ਸ਼ਰਮਾ ਨੂੰ ਹੌਂਸਲਾ ਦਿੰਦਿਆਂ ਅੱਗੇ ਲਿਖਿਆ ਕਿ ਸੁਨੰਦਾ, ਤੁਸੀਂ ਇਕੱਲੇ ਨਹੀਂ ਹੋ। ਤੁਹਾਡੇ ਚਾਹੁਣ ਵਾਲੇ, ਤੁਹਾਡਾ ਪੰਜਾਬ ਤੇ ਅਸੀਂ ਸਭ ਤੁਹਾਡੇ ਨਾਲ ਖੜ੍ਹੇ ਹਾਂ। ਤੁਸੀਂ ਜੋ ਹਿੰਮਤ ਵਿਖਾਈ ਹੈ, ਅਸੀਂ ਉਸ ਦੀ ਕਦਰ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੜਾਈ ਕੇਵਲ ਸੁਨੰਦਾ ਦੀ ਨਹੀਂ ਸਗੋਂ ਹਰ ਉਸ ਕਲਾਕਾਰ ਦੀ ਹੈ ਜੋ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਅਸੀਂ ਇਨਸਾਫ ਦੀ ਮੰਗ ਕਰਦੇ ਹਾਂ, ਨਾ ਸਿਰਫ਼ ਤੁਹਾਡੇ ਲਈ ਸਗੋਂ ਹਰ ਉਸ ਕਲਾਕਾਰ ਲਈ ਜੋ ਇਸ ਤਰ੍ਹਾਂ ਦੀ ਨਾਇਨਸਾਫੀ ਦਾ ਸ਼ਿਕਾਰ ਹੁੰਦਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਬਾਰੇ ਵੱਡੀ ਖ਼ਬਰ, ਲਿਆ ਜਾ ਸਕਦੈ ਵੱਡਾ Action!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News