ਪੰਜਾਬੀ ਅਭਿਨੇਤਾ ਸਤੀਸ਼ ਕੌਲ ਅਜੇ ਵੀ ਬੁਰੀ ਸਥਿਤੀ ''ਚ
Thursday, Feb 14, 2019 - 12:42 AM (IST)
ਜਲੰਧਰ— ਪੰਜਾਬੀ ਸਿਨੇਮਾ ਦੇ ਅਮਿਤਾਭ ਬੱਚਨ ਕਹੇ ਜਾਣ ਵਾਲੇ ਅਭਿਨੇਤਾ ਸਤੀਸ਼ ਕੌਲ ਨਾਲ 'ਜਗ ਬਾਣੀ' ਦੇ ਵਰਿੰਦਰ ਚਾਵਲਾ ਨੇ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਕੌਲ ਦਾ ਪਿੱਠ ਵਿਚ ਸੱਟ ਲੱਗਣ ਕਾਰਨ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਆਰਥਿਕ ਸਹਾਇਤਾ ਦਿੱਤੀ ਹੈ। ਆਪਣੇ ਕੈਰੀਅਰ ਵਿਚ 300 ਤੋਂ ਵੱਧ ਪੰਜਾਬੀ ਤੇ ਹਿੰਦੀ ਫਿਲਮਾਂ ਵਿਚ ਕੰਮ ਕਰਨ ਵਾਲੇ ਆਪਣੇ ਜ਼ਮਾਨੇ ਦੇ ਸਦਾ ਬਹਾਰ ਅਭਿਨੇਤਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਪਰ ਆਰਥਿਕ ਤੌਰ 'ਤੇ ਸਤੀਸ਼ ਕੌਲ ਅਜੇ ਵੀ ਬੁਰੀ ਹਾਲਤ ਵਿਚ ਹਨ।